ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੁਲਾਜ਼ਮ ਦੀ ਮੌਤ
Saturday, Nov 09, 2019 - 05:07 PM (IST)

ਬਟਾਲਾ/ਅੱਚਲ ਸਾਹਿਬ (ਬੇਰੀ) : ਬਟਾਲਾ-ਜਲੰਧਰ ਰੋਡ 'ਤੇ ਸਥਿਤ ਠਾਕੁਰ ਢਾਬੇ ਕੋਲ ਇਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਣ ਪੁਲਸ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮਾ ਸੱਤਪਾਲ ਪੁੱਤਰ ਕੁੰਨਣ ਮਸੀਹ ਵਾਸੀ ਪਸਨਾਵਾਲ ਨੇੜੇ ਧਾਰੀਵਾਲ ਨੇ ਦੱਸਿਆ ਕਿ ਮੇਰਾ ਭਣੇਵਾਂ ਥੋਮਸ ਮਸੀਹ ਪੁੱਤਰ ਨਰਿੰਦਰ ਮਸੀਹ ਜੋ ਕਿ ਬਤੌਰ ਸਿਪਾਹੀ ਬਟਾਲਾ ਪੁਲਸ ਲਾਈਨ ਵਿਖੇ ਡਿਊਟੀ ਨਿਭਾ ਰਿਹਾ ਸੀ, ਅੱਜ ਉਹ ਆਪਣੇ ਕਿਸੇ ਘਰੇਲੂ ਕੰਮ ਲਈ ਆਪਣੀ ਐਕਟਿਵਾ 'ਤੇ ਮਹਿਤੇ ਗਿਆ ਹੋਇਆ ਸੀ। ਇਸੇ ਦੌਰਾਨ ਬਟਾਲਾ ਨੂੰ ਵਾਪਸ ਆਉਂਦੇ ਸਮੇਂ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਟਾਲਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਚੰਨਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮਾਮੇ ਸੱਤਪਾਲ ਦੇ ਬਿਆਨਾਂ 'ਤੇ ਪੁਲਸ ਵਲੋਂ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।