ਚੰਦੂ ਵਡਾਲਾ ਅਤੇ ਰੋਸਾ ਬੀ. ਓ. ਪੀ. ਕੋਲ ਫਿਰ ਦਿਸਿਆ ਪਾਕਿ ਡਰੋਨ

Tuesday, Dec 08, 2020 - 09:56 AM (IST)

ਬਟਾਲਾ/ਕਲਾਨੌਰ (ਬੇਰੀ, ਮਨਮੋਹਨ): ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਤੀ ਰਾਤ ਨੂੰ ਚੰਦੂ ਵਡਾਲਾ ਅਤੇ ਰੋਸ ਬੀ. ਓ. ਪੀ. ਕੋਲ 4-5 ਵਾਰ ਪਾਕਿਸਤਾਨੀ ਡਰੋਨ ਦੇਖੇ ਜਾਣ ਅਤੇ ਬੀ. ਐੱਸ. ਐੱਫ. 89 ਬਟਾਲੀਅਨ ਦੇ ਜਵਾਨਾਂ ਵੱਲੋਂ ਡਰੋਨ 'ਤੇ ਫਾਇਰਿੰਗ ਕਰਨ ਨਾਲ ਡਰੋਨ ਦੇ ਵਾਪਸ ਪਾਕਿਸਤਾਨ ਵੱਲ ਚਲੇ ਜਾਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ : ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਪੁਲਸ ਕੋਲ ਪੁੱਜੀ ਸ਼ਿਕਾਇਤ

ਇਸ ਸਬੰਧੀ ਬੀ. ਐੱਸ. ਐੱਫ਼. ਗੁਰਦਾਸਪੁਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ 11 ਤੋਂ 2 ਵਜੇ ਤੱਕ ਪਾਕਿਸਤਾਨ ਵੱਲੋਂ ਚੰਦੂ ਵਡਾਲਾ ਅਤੇ ਰੋਸਾ ਬੀ. ਓ. ਪੀ. ਦੇ ਕੋਲ 4-5 ਵਾਰ ਡਰੋਨ ਭਾਰਤੀ ਇਲਾਕੇ 'ਚ ਦਾਖਲ ਹੋਇਆ ਪ੍ਰੰਤੂ ਪਹਿਲਾਂ ਤੋਂ ਜਾਰੀ ਹੁਕਮਾਂ ਮੁਤਾਬਕ ਸਰਹੱਦ 'ਤੇ ਬੀ. ਐੱਸ. ਐੱਫ. ਜਵਾਨਾਂ ਨੇ ਨੇ ਡਰੋਨ 'ਤੇ ਫਾਇਰਿੰਗ ਕੀਤੀ, ਜਿਸ ਨਾਲ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਰਾਤ ਤੋਂ ਹੀ ਜਵਾਨਾਂ ਅਤੇ ਪੁਲਸ ਮੁਲਾਜ਼ਮਾਂ ਨੇ ਇਲਾਕੇ 'ਚ ਸਰਚ ਮੁਹਿੰਮ ਜਾਰੀ ਰੱਖੀ ਹੋਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਡਰੋਨ ਰਾਹੀਂ ਦੇਸ਼ ਵਿਰੋਧੀ ਤਾਕਤਾਂ ਨੇ ਕੋਈ ਇਤਰਾਜ਼ਯੋਗ ਵਸਤੂ ਭਾਰਤੀ ਇਲਾਕੇ ਵਿਚ ਨਾ ਸੁੱਟੀ ਹੋਵੇ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਦੀ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ

ਡੀ. ਆਈ. ਜੀ. ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਇਹ ਡਰੋਨ ਭਾਰਤੀ ਇਲਾਕੇ ਵਿਚ ਭੇਜਣ ਦੀ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾ ਜਾਗੋਵਾਲ, ਟਾਂਡਾ, ਠੇਠਰਕੇ, ਆਬਾਦ, ਮੇਤਲਾ ਆਦਿ ਬੀ. ਓ. ਪੀ. ਕੋਲੋਂ ਵੀ ਪਾਕਿਸਤਾਨੀ ਡਰੋਨ ਨੇ ਭਾਰਤੀ ਇਲਾਕੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜੋ ਸਾਡੇ ਜਵਾਨਾਂ ਨੇ ਫਾਇਰਿੰਗ ਕਰਦਿਆਂ ਫੇਲ੍ਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ ਵਿਚ ਸਰਹੱਦ 'ਤੇ ਸੰਘਣੀ ਧੁੰਦ ਰਹਿੰਦੀ ਹੈ, ਜਿਸ ਨਾਲ ਜਵਾਨਾਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਇਸ ਧੁੰਦ ਦਾ ਫਾਇਦਾ ਚੁੱਕ ਕੇ ਪਾਕਿਸਤਾਨੀ ਸਮੱਗਲਰ ਹੈਰੋਇਨ ਅਤੇ ਹਥਿਆਰ ਆਦਿ ਭਾਰਤ ਭੇਜਣ ਦੀ ਕੋਸ਼ਿਸ਼ ਕਰ ਸਕਦੇ ਹਨ।


Baljeet Kaur

Content Editor

Related News