ਸਰਹੱਦ ਪਾਰ ਕਰਦਾ ਵਿਅਕਤੀ ਗ੍ਰਿਫ਼ਤਾਰ

04/26/2019 1:35:29 PM

ਬਟਾਲਾ (ਬੇਰੀ) - ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਬੀ. ਓ. ਪੀ. ਡੇਰਾ ਬਾਬਾ ਨਾਨਕ ਰੋਡ ਧੁੱਸੀ ਬੰਨ੍ਹ ਲਾਗੇ ਭਾਰਤੀ ਸਰਹੱਦ ਪਾਰ ਕਰਦੇ ਹੋਏ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਿੱਤੀ ਦਰਖ਼ਾਸਤ ਰਾਹੀਂ ਐੱਸ.ਆਈ. ਮੋਹਨ ਸਿੰਘ ਪਲਟੂਨ ਕਮਾਂਡਟ ਬੀ.ਓ.ਪੀ. ਡੇਰਾ ਬਾਬਾ ਨਾਨਕ ਨੇ ਦੱਸਿਆ ਹੈ ਕਿ ਬੀ.ਓ.ਪੀ. ਰੋਡ ਧੁੱਸੀ ਬੰਨ੍ਹ ਲਾਗਿਓਂ ਬਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਲੇਰ ਥਾਣਾ ਜੰਡਿਆਲਾ ਨੂੰ ਬਿਨਾਂ ਵੀਜ਼ਾ, ਬਿਨਾਂ ਪਾਸਪੋਰਟ ਭਾਰਤੀ ਸਰਹੱਦ ਪਾਰ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਉਕਤ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।


Baljeet Kaur

Content Editor

Related News