ਕਈ ਸੈਕਟਰਾਂ ''ਚ ਲਾਏ ਬੈਰੀਕੇਡਸ, ਟ੍ਰੈਫਿਕ ਤੋਂ ਮਿਲੇਗੀ ਨਿਜਾਤ
Tuesday, Oct 30, 2018 - 02:00 PM (IST)

ਚੰਡੀਗੜ੍ਹ (ਸੁਸ਼ੀਲ) : ਦੀਵਾਲੀ 'ਤੇ ਮਾਰਕਿਟ ਦੇ ਆਸ-ਪਾਸ ਸੜਕਾਂ 'ਤੇ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਸ ਵਲੋਂ ਬੈਰੀਕੇਡਸ ਲਾ ਦਿੱਤੇ ਗਏ ਹਨ। ਟ੍ਰੈਫਿਕ ਪੁਲਸ ਨੇ ਬੈਰੀਕੇਡਸ ਸੜਕ ਦੇ ਇਕ ਪਾਸੇ ਰੱਸੀ ਬੰਨ੍ਹ ਕੇ ਦੂਜੇ ਪਾਸੇ ਤੱਕ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੈਕਟਰ-22 ਅਤੇ 19 ਦੀ ਮਾਰਕਿਟ 'ਚ ਟ੍ਰੈਫਿਕ ਵਿਵਸਥਾ ਠੀਕ ਨਾ ਹੋਣ ਨਾਲ ਲੋਕਾਂ ਨੂੰ ਜਾਮ ਦੀ ਸਥਿਤੀ ਝੱਲਣੀ ਪੈ ਰਹੀ ਸੀ। ਇਸ ਵਾਰ ਟ੍ਰੈਫਿਕ ਪੁਲਸ ਨੇ ਇੰਤਜ਼ਾਮ ਕਰ ਲਿਆ ਹੈ। ਪੁਲਸ ਨੇ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਇਨ ਮਾਰਕਿਟ ਦੀਆਂ ਸੜਕਾਂ 'ਤੇ ਤਾਇਨਾਤ ਰਹਿਣਗੇ। ਤਿਓਹਾਰ ਵਾਲੇ ਦਿਨ ਟ੍ਰੈਫਿਕ ਪੁਲਸ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕੁਝ ਸੜਕਾਂ ਨੂੰ ਬੰਦ ਵੀ ਕਰ ਸਕਦੀ ਹੈ। ਥਾਣਾ ਅਤੇ ਟ੍ਰੈਫਿਕ ਪੁਲਸ ਨੇ ਸੈਕਟਰ-8 ਸਥਿਤ ਮੰਦਰ ਅਤੇ ਗੁਰਦੁਆਰਾ ਦੇ ਸਾਹਮਣੇ ਵੀ ਸੜਕ ਵਿਚਕਾਰ ਬੈਰੀਕੇਡਸ ਲਾ ਦਿੱਤੇ ਹਨ। ਪੁਲਸ ਦੀ ਮੰਨੀਏ ਤਾਂ ਗੁਰਦੁਆਰੇ ਅਤੇ ਮੰਦਰ 'ਚ ਵੀ ਜ਼ਿਆਦਾ ਭੀੜ ਹੁੰਦੀ ਹੈ।