ਬਰਨਾਲਾ : ਪਤੀ-ਪਤਨੀ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਕਤਲ
Sunday, Jan 19, 2020 - 05:28 PM (IST)

ਬਰਨਾਲਾ (ਪੁਨੀਤ ਮਾਨ) : ਪਤੀ ਦੇ ਜੁਲਮ ਦਾ ਸ਼ਿਕਾਰ ਹੋ ਰਹੀ ਮਹਿਲਾ ਨੂੰ ਬਚਾਉਣਾ ਨੌਜਵਾਨ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਜ਼ਿੰਦਗੀ ਤੋਂ ਹੱਥ ਧੋਣਾ ਪੈ ਗਿਆ। ਮਾਮਲਾ ਬਰਨਾਲਾ ਦਾ ਹੈ। ਇਥੋਂ ਦੀ ਰਾਹੀ ਕਾਲੋਨੀ ਨੇੜੇ ਜਤਿੰਦਰ ਕੁਮਾਰ ਨਾਂ ਦੇ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਉਹ ਪਤਨੀ ਦੀ ਕੁੱਟਮਾਰ ਕਰਨ ਲੱਗਾ। ਦੇਰ ਰਾਤ ਹੋਏ ਇਸ ਝਗੜੇ ਬਾਰੇ ਮਹਿਲਾ ਦੇ ਭਰਾ ਦੇ ਦੋਸਤ ਕਾਕਾ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਝਗੜਾ ਸੁਲਝਾਉਣ ਲਈ ਪਹੁੰਚ ਗਿਆ। ਪਤਨੀ ਨੂੰ ਕੁੱਟ ਰਹੇ ਜਤਿੰਦਰ ਨੂੰ ਜਦੋਂ ਕਾਕਾ ਸਿੰਘ ਨੇ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਜਤਿੰਦਰ 'ਤੇ ਗੁੱਸਾ ਇਸ ਕਦਰ ਹਾਵੀ ਸੀ ਕਿ ਉਸ ਨੇ ਝਗੜਾ ਛੁਡਾਉਣ ਆਏ ਨੌਜਵਾਨ 'ਤੇ ਹੀ ਰਾਡ ਨਾਲ ਕਈ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਆਰੋਪੀ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਆਰੋਪੀ ਨੂੰ ਗ੍ਰਿਫਤਾਰ ਕਰਨ 'ਚ ਜੁਟ ਗਈ ਹੈ।
ਪਤੀ-ਪਤਨੀ ਦੇ ਝਗੜੇ 'ਚ ਇਕ ਬੇਕਸੂਰ ਨੂੰ ਜ਼ਿੰਦਗੀ ਤੋਂ ਹੱਥ ਧੋਣਾ ਪੈ ਗਿਆ ਹੈ। ਉਹ ਨੌਜਵਾਨ ਤਾਂ ਦੋਸਤੀ ਖਾਤਿਰ ਇਹ ਝਗੜਾ ਸੁਲਝਾਉਣ ਆਇਆ ਸੀ। ਬਦਲੇ 'ਚ ਉਸ ਨੂੰ ਬੇਰਹਿਮ ਮੌਤ ਮਿਲੇਗੀ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।