ਕੁਰਸੀ ਦਾ ਭੁੱਖਾ ਕਹਿਣ 'ਤੇ ਖਹਿਰਾ ਦਾ ਸੰਦੋਆ ਨੂੰ ਜਵਾਬ (ਵੀਡੀਓ)
Tuesday, Jan 15, 2019 - 12:56 PM (IST)
ਬਰਨਾਲਾ(ਪੁਨੀਤ)— ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਦੇ ਵਾਰ 'ਤੇ ਪਲਟਵਾਰ ਕੀਤਾ ਹੈ। ਅਮਰਜੀਤ ਸੰਦੋਆ ਨੇ ਸੁਖਪਾਲ ਖਹਿਰਾ ਬਾਰੇ ਕਿਹਾ ਸੀ ਕਿ ਖਹਿਰਾ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਮਿਲੇ ਹੋਏ ਹਨ ਉਨ੍ਹਾਂ ਨੇ ਗਠਜੋੜ ਕਰਕੇ ਪਾਰਟੀ ਬਣਾਈ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਖਹਿਰਾ ਕੁਰਸੀ ਦਾ ਲਾਲਚੀ ਹੈ। ਜਿਸ ਦੇ ਜਵਾਬ 'ਚ ਖਹਿਰਾ ਨੇ ਸੰਦੋਆ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਉਹ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਛੱਡਣ ਤੋਂ ਬਾਅਦ ਖਹਿਰਾ ਨੂੰ ਵਿਧਾਇਕ ਦਾ ਅਹੁਦਾ ਛੱਡਣ ਲਈ ਲਗਾਤਾਰ ਲਲਕਾਰਿਆ ਜਾ ਰਿਹਾ ਹੈ ਪਰ ਫਿਲਹਾਲ ਖਹਿਰਾ ਦੀ ਅਜਿਹੀ ਕੋਈ ਸਲਾਹ ਨਹੀਂ ਹੈ।