ਢੱਡਰੀਆਂਵਾਲੇ ਦੇ ਦੀਵਾਨ ਦਾ ਵਿਰੋਧ ਕਰਨ 'ਤੇ ਹਿਰਾਸਤ 'ਚ ਲਏ ਪ੍ਰਦਰਸ਼ਨਕਾਰੀ ਰਿਹਾਅ

02/10/2020 10:15:10 AM

ਬਰਨਾਲਾ (ਪੁਨੀਤ ਮਾਨ) : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨ ਦਾ ਵਿਰੋਧ ਕਰਨ 'ਤੇ ਸ਼ਨੀਵਾਰ ਨੂੰ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ ਵਿਚ ਹਿਰਾਸਤ ਵਿਚ ਲਏ ਗਏ ਸਿੱਖ ਸੰਗਠਨ ਨਾਲ ਜੁੜੇ ਲੋਕਾਂ ਨੂੰ ਪੁਲਸ ਨੇ ਐਤਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਦੀਵਾਨ ਜ਼ਿਲਾ ਮਾਨਸਾ ਦੇ ਪਿੰਡ ਜੋਗਾ ਵਿਚ ਚੱਲ ਰਿਹਾ ਹੈ, ਜਿਸ ਦਾ ਦਮਦਮੀ ਟਕਸਾਲ ਅਤੇ ਹੋਰ ਸਿੱਖ ਸੰਗਠਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦਾ ਵਿਰੋਧ ਕਰਨ ਲਈ ਸ਼ਨੀਵਾਰ ਨੂੰ ਜ਼ਿਲੇ ਦੇ ਪਿੰਡ ਕੋਟਦੂਨਾ ਵਿਚ ਸਿੱਖ ਸੰਗਠਨ ਇਕੱਠਾ ਹੋਏ ਸਨ। ਉਨ੍ਹਾਂ ਨੂੰ ਰੋਕਣ ਲਈ ਜ਼ਿਲਾ ਮਾਨਸਾ ਅਤੇ ਬਰਨਾਲਾ ਦੀ ਪੁਲਸ ਨੇ ਸਾਂਝੇ ਤੌਰ 'ਤੇ ਕੋਟਦੂਨਾ ਪਿੰਡ ਨੂੰ ਪੁਲਸ ਛਾਉਣੀ ਵਿਚ ਬਦਲ ਦਿੱਤਾ, ਜਿਸ ਤੋਂ ਬਾਅਦ ਮਾਨਸਾ ਪੁਲਸ ਨੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਦਮਦਮੀ ਟਕਸਾਲ ਦੇ ਅਮਰੀਕ ਸਿੰਘ ਅਜਨਾਲਾ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨੂੰ ਦੇਰ ਰਾਤ ਜ਼ਿਲਾ ਮਾਨਸਾ ਦੇ ਥਾਣਾ ਸਰਦੂਲਗੜ੍ਹ ਤੋਂ ਜ਼ਿਲਾ ਬਰਨਾਲਾ ਦੇ ਧਨੌਲਾ ਥਾਣੇ ਵਿਚ ਸ਼ਿਫਟ ਕਰ ਦਿੱਤਾ ਗਿਆ। ਜਦੋਂ ਸੰਗਠਨ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿਚ ਲੋਕ ਧਨੌਲਾ ਥਾਣੇ ਦੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਸ ਨੇ ਵਿਰਧ ਵਧਦਾ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਜੇਲ ਵਿਚੋਂ ਬਾਹਰ ਆਉਂਦੇ ਹੀ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨਾਂ ਦਾ ਲਗਾਤਾਰ ਵਿਰੋਧ ਹੁੰਦਾ ਰਹੇਗਾ।


cherry

Content Editor

Related News