ਬਰਨਾਲਾ: ਲੜਕੀ ਨੇ ਭਗਵਾਨ ਸ਼ਿਵ ਨਾਲ ਰਚਾਇਆ ਵਿਆਹ, ਬਣਿਆ ਚਰਚਾ ਦਾ ਵਿਸ਼ਾ (ਵੀਡੀਓ)

10/07/2019 11:52:00 AM

ਬਰਨਾਲਾ (ਪੁਨੀਤ ਮਾਨ) : ਸਾਡੇ ਸਮਾਜ 'ਚ ਪਤੀ ਨੂੰ ਪਰਮੇਸ਼ਵਰ ਦਾ ਦਰਜਾ ਦਿੱਤਾ ਗਿਆ ਹੈ ਪਰ ਬਰਨਾਲਾ ਦੀ ਇਸ ਲੜਕੀ ਨੇ ਪਰਮੇਸ਼ਵਰ ਨੂੰ ਹੀ ਆਪਣਾ ਪਤੀ ਮਨ ਲਿਆ ਹੈ।

ਦਰਅਸਲ ਬਰਨਾਲਾ ਦੇ ਸੁਨਾਮ 'ਚ ਸਥਿਤ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਯ ਬ੍ਰਹਮਕੁਮਾਰੀ ਆਸ਼ਰਮ ਵਿਚ ਸੁਮਨ ਨਾਮ ਦੀ ਲੜਕੀ ਨੇ ਭਗਵਾਨ ਸ਼ਿਵ ਨਾਲ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ। ਲੜਕੀ ਨੇ ਪਹਿਲਾਂ ਸ਼ਿਵ ਲਿੰਗ ਨੂੰ ਵਰਮਾਲਾ ਪਹਿਨਾਈ ਗਈ ਤੇ ਫਿਰ ਸੱਤ ਫੇਰੇ ਲੈ ਕੇ ਭਗਵਾਨ ਸ਼ਿਵ ਨੂੰ ਵਰ ਦੇ ਰੂਪ 'ਚ ਪ੍ਰਾਪਤ ਕੀਤਾ। ਇਸ ਮੌਕੇ ਬ੍ਰਹਮਕੁਮਾਰੀ ਪ੍ਰਚਾਰਕਾਂ ਤੋਂ ਇਲਾਵਾ ਲੜਕੀ ਦੇ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਵੀ ਮੌਜੂਦ ਸਨ। ਵਿਆਹ 'ਚ ਮੌਜੂਦ ਬ੍ਰਹਮਕੁਮਾਰੀ ਪ੍ਰਚਾਰਕਾਂ ਨੇ ਕਿਹਾ ਕਿ ਬਰਨਾਲਾ 'ਚ ਇਹ ਪਹਿਲਾ ਅਨੋਖਾ ਵਿਆਹ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਇਸ ਵਿਆਹ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਬ੍ਰਹਮਕੁਮਾਰੀਆਂ ਮੁਤਾਬਕ ਇਸ ਵਿਆਹ ਜ਼ਰੀਏ ਇਨਸਾਨ ਖੁਦ ਨੂੰ ਪ੍ਰਮਾਤਮਾ ਦੇ ਚਰਣਾਂ 'ਚ ਪੂਰਣ ਤੌਰ 'ਤੇ ਸਮਰਪਿਤ ਕਰ ਦਿੰਦਾ ਹੈ ਤੇ ਸਾਂਸਰਿਕ ਮੋਹ ਮਾਇਆ ਤੋਂ ਪਰੇ ਹੋ ਜਾਂਦਾ ਹੈ।


cherry

Content Editor

Related News