ਦਿੱਲੀ ਨਾਲ ਲੋਹਾ ਲੈਣ ਲਈ 350 ਕਿਲੋਮੀਟਰ ਪੈਦਲ ਹੀ ਤੁਰਿਆ ਬਰਨਾਲਾ ਦਾ ਇਹ ਕਿਸਾਨ
Thursday, Dec 17, 2020 - 06:13 PM (IST)
ਬਰਨਾਲਾ (ਪੁਨੀਤ ਮਾਨ): ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ ਦੇਸ਼ ਦਾ ਅੰਨਦਾਤਾ ਪਿਛਲੇ ਕਰੀਬ 22 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡੱਟਿਆ ਹੋਇਆ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ, ਉੱਥੇ ਹੀ ਇਸ ਸੰਘਰਸ਼ ’ਚ ਕਿਸਾਨਾਂ ਦਾ ਜਜ਼ਬਾ ਵੀ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ
ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਚੱਕਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਜੋਗਿੰਦਰ ਸਿੰਘ (60) ਸਾਲਾ ਇਸ ਸੰਘਰਸ਼ ਦੇ ਰਾਹ 340 ਕਿਲੋ ਮੀਟਰ ਦਾ ਸਫ਼ਰ ਪੈਦਲ ਹੀ ਫਤਹਿ ਕਰਨ ਦਾ ਪ੍ਰਣ ਕਰ ਇਹ ਯੋਧਾ ਦਿੱਲੀ ਦੀ ਹਿੱਕ ’ਤੇ ਜਾ ਬੈਠਣ ਲਈ ਤੁਰ ਰਿਆ ਹੈ। ਜੋਗਿੰਦਰ ਸਿੰਘ ਮੁਤਾਬਕ ਉਹ ਘਰੋਂ ਵਾਹਿਗੁਰੂ ਅੱਗੇ ਮੋਰਚਾ ਫਤਿਹ ਕਰਨ ਦੀ ਅਰਦਾਸ ਕਰ ਸਵੇਰੇ 4 ਵਜੇ ਦਾ ਮੋਗਾ ਬਰਨਾਲਾ ਮਾਰਗ ਤੋਂ ਹੁੰਦਾ ਹੋਇਆ ਦਿੱਲੀ ਨੂੰ ਕੂਚ ਕਰ ਰਿਹਾ ਹੈ। ਕਿਸਾਨ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਖ਼ੇਤੀ ਸਾਡੀ ਮਾਂ ਹੈ ਤੇ ਕੇਂਦਰ ਨੇ ਸਾਡੀ ਮਾਂ ਨੂੰ ਹੱਥ ਪਾਇਆ ਹੈ ਅਤੇ ਦੇਸ਼ ਦਾ ਅੰਨਦਾਤਾ ਕਿਸੇ ਵੀ ਹਾਲ ’ਚ ਕੇਂਦਰ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਦੱਸ ਦੇਈਏ ਕਿ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ ਦੇਸ਼ ਦਾ ਅੰਨਦਾਤਾ ਕੀ ਬੱਚੇ ਨੌਜਵਾਨ ਬਜ਼ੁਰਗ ਸਾਰੇ ਦਿੱਲੀ ਦੀ ਹਿੱਕ ’ਤੇ ਆਣ ਬੈਠੇ ਹਨ ਤੇ ਕਿਸੇ ਵੀ ਹਾਲ ’ਚ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਾ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਖਬੀਰ ਦਾ ਵੱਡਾ ਬਿਆਨ, ਕਿਹਾ ਖੇਤੀ ਕਾਨੂੰਨ ਬਣਾਉਣ 'ਚ ਸਭ ਤੋਂ ਵੱਡਾ ਹੱਥ ਕੈਪਟਨ ਦਾ
ਨੋਟ—ਕਿਸਾਨ ਦੀ ਹਿੰਮਤ ਬਾਰੇ ਕੀ ਕਹਿਣਾ ਚਾਹੋਗੇ, ਕੁਮੈਟ ਕਰਕੇ ਇਸ ਸਬੰਧੀ ਅਾਪਣੀ ਰਾਏ