ਬਰਨਾਲਾ ਦੇ ਅਥਲੀਟ ਦੀ ਵਰਲਡ ਮਾਸਟਰਜ਼ ਐਥਲੈਟਿਕਸ ਸਟੇਡੀਅਮ ਚੈਂਪੀਅਨਸ਼ਿਪ ਲਈ ਹੋਈ ਚੋਣ

Saturday, Jun 18, 2022 - 10:31 AM (IST)

ਬਰਨਾਲਾ (ਵਿਵੇਕ ਸਿੰਧਵਾਨੀ) : ਬਰਨਾਲਾ ਕਲੱਬ ਤੇ ਜਿੰਮ ਕੋਚ ਚੰਦਨ ਸ਼ਰਮਾ ਨੂੰ ਵਰਲਡ ਮਾਸਟਰਜ਼ ਐਥਲੈਟਿਕਸ ਸਟੇਡੀਅਮ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।ਚੰਦਨ ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਪੂਰੇ ਪੰਜਾਬ ਵਿਚੋਂ 10 ਐਥਲੈਟਿਕਸ ਦੀ ਚੋਣ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ ਫਿਨਲੈਂਡ ਵਿਖੇ 29 ਜੂਨ ਤੋਂ ਲੈ ਕੇ 10 ਜੁਲਾਈ ਤੱਕ ਆਯੋਜਿਤ ਕੀਤੀ ਜਾਵੇਗੀ। ਚੰਦਨ ਸ਼ਰਮਾ ਨੇ ਆਪਣੀ ਚੋਣ ਤੇ ਆਪਣੇ ਐਥਲੈਟਿਕ ਕੋਚ ਜਸਪ੍ਰੀਤ ਮੰਡੇਰ ਦਾ ਉਚੇਚਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- IND vs SA, 4th T20I : ਭਾਰਤ ਨੇ ਦੱਖਣੀ ਅਫਰੀਕਾ ਨੂੰ 82 ਦੌੜਾਂ ਨਾਲ ਹਰਾਇਆ

ਚਿੰਤਨ ਸ਼ਰਮਾ ਦੀ ਹੋਈ ਇਸ ਚੋਣ 'ਤੇ ਟਰਾਈਡੈਂਟ ਗਰੁੱਪ ਦੇ ਫਾਊਂਡਰ ਪਦਮਸ੍ਰੀ ਡਾ.ਰਾਜਿੰਦਰ ਗੁਪਤਾ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅੰਤਰਰਾਸ਼ਟਰੀ ਜਿੰਮ ਟ੍ਰੇਨਰ ਰਣਜੀਤ ਸਿੰਘ,ਬਰਨਾਲਾ ਕਲੱਬ ਦੇ ਸਕੱਤਰ ਡਾ.ਰਮਨਦੀਪ ਸਿੰਘ , ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਖਜ਼ਾਨਚੀ ਸੰਜੇ ਗਰਗ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ, ਸ਼ਿਵ ਸੇਵਾ ਸੰਘ ਗੀਤਾ ਭਵਨ ਦੇ ਪ੍ਰਧਾਨ ਪਵਨ ਸਿੰਗਲਾ, ਸ਼ਿਵ ਸੇਵਾ ਸੰਘ ਸ਼ਾਸਤਰੀ ਮਾਰਕੀਟ ਦੇ ਚੇਅਰਮੈਨ ਸੋਮਨਾਥ ਗਰਗ, ਸਬਜ਼ੀ ਮੰਡੀ ਵੱਲੋਂ ਪ੍ਰਦੀਪ ਸਿੰਗਲਾ,ਰੋਟਰੀ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ,ਜਿੰਮ ਕਮੇਟੀ ਦੇ ਸਾਬਕਾ ਚੇਅਰਮੈਨ ਪੁਸ਼ਪ ਬਾਂਸਲ, ਸੰਨੀ ਕਾਂਸਲ, ਪਿੰਟਾ ਸ਼ਰਮਾ,ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ,ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਅਤੇ ਪ੍ਰਧਾਨ ਰਾਜ ਕੁਮਾਰ ਗੋਇਲ ਆਦਿ ਨੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਰਚਰਨ ਸ਼ਰਮਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News