ਰੈਲੀ ਤੋਂ ਪਹਿਲਾਂ ਕੇਵਲ ਢਿੱਲੋਂ ਨੇ 'ਆਪ' 'ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ)
Sunday, Jan 20, 2019 - 01:04 PM (IST)
ਬਰਨਾਲਾ (ਪੁਨੀਤ)— ਬਰਨਾਲਾ ਵਿਚ ਅੱਜ ਹੋਣ ਜਾ ਰਹੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਤੰਜ ਕਸਦੇ ਹੋਏ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵੀ.ਆਈ.ਪੀ. ਕਲਚਰ ਨੂੰ ਨਕਾਰਨ ਵਾਲੀ ਅਤੇ ਖੁਦ ਨੂੰ ਦਰੀਆਂ 'ਤੇ ਬੈਠਣ ਵਾਲੇ ਦੱਸਣ ਵਾਲੀ ਪਾਰਟੀ ਅੱਜ ਖੁਦ ਵੀ.ਆਈ.ਪੀ. ਕਲਚਰ ਅਪਣਾ ਰਹੀ ਹੈ। ਕਿਉਂਕਿ ਬਰਨਾਲਾ ਵਿਚ ਕੇਜਰੀਵਾਲ ਲਈ ਵੱਡੀ ਸਟੇਜ ਲਗਾਈ ਗਈ ਹੈ ਅਤੇ 3-4 ਵੀ.ਆਈ.ਪੀ. ਗੇਟ ਵੀ ਰੱਖੇ ਗਏ ਹਨ ਅਤੇ ਪੰਡਾਲ ਵਿਚ 6 ਤੋਂ 7 ਹਜ਼ਾਰ ਕੁਰਸੀ ਲਗਾਈ ਗਈ ਹੈ, ਜਿਸ ਨੂੰ ਉਹ 50 ਹਜ਼ਾਰ ਦੱਸ ਰਹੇ ਹਨ।
ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਾ ਆਧਾਰ ਪੰਜਾਬ ਵਿਚ ਖਤਮ ਹੋ ਚੁੱਕਾ ਹੈ ਅਤੇ ਪੰਜਾਬ ਵਾਸੀਆਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਵਾਰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਪੰਜਾਬ ਤੋਂ ਇਕ ਵੀ ਸੀਟ ਨਹੀਂ ਜਿੱਤੇਗੀ। ਭਗਵੰਤ ਮਾਨ 'ਤੇ ਬੋਲਦੇ ਹੋਏ ਢਿੱਲੋਂ ਨੇ ਕਿਹਾ ਕਿ ਮਾਨ ਬੌਖਲਾ ਗਿਆ ਹੈ। ਉਸ ਨੂੰ ਆਪਣੀ ਹਾਰ ਦਿੱਸ ਰਹੀ ਹੈ, ਕਿਉਂਕਿ ਮਾਨ ਦੇ ਚੁਟਕਲਿਆਂ ਤੋਂ ਲੋਕ ਤੰਗ ਆ ਗਏ ਹਨ।