15 ਲੱਖ ਰੁਪਏ ਦੀ ਲਾਗਤ ਨਾਲ ਲੱਗੇ 51 CCTV ਕੈਮਰਿਆਂ ਦਾ ਭਗਵੰਤ ਮਾਨ ਨੇ ਕੀਤਾ ਉਦਘਾਟਨ
Saturday, Mar 02, 2019 - 04:33 PM (IST)
ਬਰਨਾਲਾ(ਪੁਨੀਤ)— ਬਰਨਾਲਾ ਸ਼ਹਿਰ ਵਿਚ 15 ਲੱਖ ਰੁਪਏ ਦੀ ਲਾਗਤ ਨਾਲ ਲੱਗੇ 51 ਸੀ.ਸੀ.ਟੀ.ਵੀ. ਕੈਮਰਿਆਂ ਦਾ ਉਦਘਾਟਨ ਅੱਜ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਐੱਮ.ਪੀ. ਫੰਡ ਵਿਚੋਂ ਇਹ ਕੈਮਰੇ ਲਗਵਾਏ ਹਨ ਅਤੇ ਹੁਣ ਤੱਕ ਉਹ ਐੱਮ.ਪੀ. ਫੰਡ ਵਿਚੋਂ ਸੁਨਾਮ, ਧੂਰੀ, ਬਰਨਾਲਾ ਆਦਿ ਸ਼ਹਿਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾ ਚੁੱਕੇ ਹਨ ਅਤੇ ਛੇਤੀ ਹੀ ਭਵਾਨੀਗੜ੍ਹ, ਸ਼ੇਰਪੁਰ, ਖਨੋਰੀ ਵਿਚ ਵੀ ਇਕ ਹਫ਼ਫੇ ਦੇ ਅੰਦਰ-ਅੰਦਰ ਸੀ.ਸੀ.ਟੀ.ਵੀ. ਕੈਮਰੇ ਲੱਗ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਕੈਮਰੇ ਬਹੁਤ ਹੀ ਵਧੀਆ ਕਵਾਲਿਟੀ ਦੇ ਹਨ ਅਤੇ ਵਾਇਰਲੈਸ ਵੀ ਹਨ। ਇਨ੍ਹਾਂ ਕੈਮਰਿਆਂ ਦੇ ਸ਼ਹਿਰਾਂ ਵਿਚ ਲੱਗਣ ਤੋਂ ਬਾਅਦ ਕ੍ਰਾਈਮ ਵਿਚ ਬਹੁਤ ਕਮੀ ਆਈ ਹੈ। ਉਥੇ ਹੀ ਬਰਨਾਲਾ ਪੁਲਸ ਵਲੋਂ ਬਰਨਾਲਾ ਸ਼ਹਿਰ ਲਈ 10 ਕੈਮਰਿਆਂ ਅਤੇ ਬਰਨਾਲੇ ਦੇ ਕਸਬਾ ਤਪਾ ਲਈ ਮੰਗੇ ਗਏ ਕੈਮਰਿਆਂ 'ਤੇ ਉਨ੍ਹਾਂਨੇ ਕਿਹਾ ਕਿ ਉਹ ਛੇਤੀ ਹੀ ਬਰਨਾਲਾ ਪੁਲਸ ਦੀ ਇਸ ਮੰਗ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਣਗੇ। ਇਸ ਮਾਮਲੇ 'ਤੇ ਬਰਨਾਲਾ ਪੁਲਸ ਦੇ ਡੀ.ਐੱਸ.ਪੀ. ਰਾਜੇਸ਼ ਛਿੱਬਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਆਉਣ-ਜਾਣ ਵਾਲੇ ਰਸਤਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗਾ ਦਿੱਤੇ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ 51 ਹੈ ਅਤੇ ਅਜੇ ਵੀ 10 ਤੋਂ 15 ਕੈਮਰੇ ਘੱਟ ਪੈ ਰਹੇ ਹਨ, ਜਿਸ ਦੇ ਬਾਰੇ ਵਿਚ ਸੰਸਦ ਮੈਂਬਰ ਭਗਵੰਤ ਮਾਨ ਨੂੰ ਦੱਸ ਦਿੱਤਾ ਗਿਆ ਹੈ।