ਵਿਦਿਆਰਥਣ ਦੀ ਆਤਮ ਹੱਤਿਆ ਦੇ ਮਾਮਲੇ ਨੇ ਲਿਆ ਨਵਾਂ ਮੋੜ

Tuesday, Jun 18, 2019 - 05:19 PM (IST)

ਵਿਦਿਆਰਥਣ ਦੀ ਆਤਮ ਹੱਤਿਆ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : 12ਵੀਂ ਦੀ ਵਿਦਿਆਰਥਣ ਹਰਸ਼ਦੀਪ ਦੀ ਆਤਮ-ਹੱਤਿਆ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸੂਤਰਾਂ ਅਨੁਸਾਰ ਲੜਕੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਤਮ-ਹੱਤਿਆ ਕੀਤੀ ਸੀ। ਲੜਕੀ ਦੀ ਮਾਤਾ ਨੇ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਇਕ ਲੜਕੀ ਤੇ ਲੜਕੇ ਦੇ ਵਿਰੁੱਧ ਕੇਸ ਦਰਜ ਕਰਵਾਇਆ ਹੈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੱਘਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਭੁਪਿੰਦਰ ਕੌਰ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਨੂੰ ਸਿੰਮੀ ਵਾਸੀ ਮਹਿਲ ਕਲਾਂ ਤੇ ਉਸ ਦਾ ਇਕ ਸਾਥੀ ਲੜਕਾ ਗਲਤ ਕੰਮ ਕਰਨ ਲਈ ਬਲੈਕਮੇਲ ਕਰ ਰਹੇ ਸਨ, ਜਿਸ ਤੋਂ ਦੁਖੀ ਹੋ ਕੇ ਮੇਰੀ ਲੜਕੀ ਨੇ ਆਤਮ-ਹੱਤਿਆ ਕੀਤੀ ਹੈ। ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਸਿੰਮੀ ਤੇ ਅਣਪਛਾਤੇ ਲੜਕੇ ਵਿਰੁੱਧ ਕੇਸ ਦਰਜ ਕਰ ਲਿਆ ਹੈ।


author

cherry

Content Editor

Related News