ਝੁੱਗੀ ਝੌਂਪੜੀ ਵਿਚ ਰਹਿਣ ਵਾਲੇ 8 ਸਾਲਾ ਬੱਚੇ ਨੇ ਰਚਿਆ ਇਤਿਹਾਸ

Monday, Jul 06, 2020 - 02:48 PM (IST)

ਝੁੱਗੀ ਝੌਂਪੜੀ ਵਿਚ ਰਹਿਣ ਵਾਲੇ 8 ਸਾਲਾ ਬੱਚੇ ਨੇ ਰਚਿਆ ਇਤਿਹਾਸ

ਬਰਨਾਲਾ (ਵਿਵੇਕ ਸਿੰਧਵਾਨੀ) : ਝੁੱਗੀ ਝੌਂਪੜੀ ਵਿਚ ਰਹਿਣ ਵਾਲੇ ਅੱਠ ਸਾਲਾ ਬੱਚੇ ਰਾਹੁਲ ਨੇ ਇਤਿਹਾਸ ਰੱਚ ਦਿੱਤਾ ਹੈ । ਝੁੱਗੀ ਝੌਂਪੜੀ ਵਿਚ ਰਹਿੰਦਿਆਂ ਬਿਨਾਂ ਸਾਧਨਾਂ ਦੇ ਰਾਹੁਲ ਨੇ ਨਵੋਦਿਆ ਸਕੂਲ ਦੀ ਪ੍ਰੀਖਿਆ ਪਾਸ ਹੀ ਨਹੀਂ ਕੀਤੀ ਸਗੋਂ ਪੂਰੇ ਜ਼ਿਲ੍ਹੇ 'ਚੋਂ ਚੌਥਾ ਸਥਾਨ ਹਾਸਲ ਕਰਕੇ ਸਭ ਨੂੰ ਅਚੰਭੇ 'ਚ ਪਾ ਦਿੱਤਾ ਹੈ। ਰਾਹੁਲ ਦੇ ਪਿਤਾ ਰਣਜੀਤ ਬਿੰਦ ਅਤੇ ਮਾਤਾ ਨੈਣਾ ਦੇਵੀ ਕਬਾੜ ਚੁਗਣ ਦਾ ਕੰਮ ਕਰਦੇ ਹਨ। ਉਹ ਵੀ ਆਪਣੇ ਪੁੱਤਰ ਦੀ ਉਪਲਬਧੀ 'ਤੇ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ 5 ਬੱਚੇ ਹਨ। ਜਿਹਨਾਂ 'ਚੋਂ ਤਿੰਨ ਬੱਚੇ ਸਕੂਲ ਜਾ ਰਹੇ ਹਨ। ਰਾਹੁਲ ਵੀ ਘਰ ਦੀ ਗਰੀਬੀ ਕਾਰਨ ਸਕੂਲ ਨਹੀਂ ਜਾ ਪਾਉਂਦਾ ਸੀ ਪਰ ਇਕ ਪ੍ਰਾਈਵੇਟ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਵਲੋਂ ਅਨਾਜ ਮੰਡੀ ਵਿਚ ਖੁੱਲ੍ਹੇ ਅਸਮਾਨ ਥੱਲੇ ਸਕੂਲ ਚਲਾਇਆ ਗਿਆ ਅਤੇ ਸੰਸਥਾ ਦੇ ਆਗੂਆਂ ਨੇ ਝੁੱਗੀ ਝੌਂਪੜੀ 'ਚ ਜਾ ਕੇ ਰਾਹੁਲ ਨੂੰ ਸਕੂਲ ਵਿਚ ਪੜ੍ਹਣ ਲਈ ਪ੍ਰੇਰਿਤ ਕੀਤਾ। 

ਇਹ ਵੀ ਪੜ੍ਹੋਂ :  ਵ੍ਹੀਲ ਚੇਅਰ 'ਤੇ ਚੌਕੇ-ਛੱਕੇ ਲਾਉਣ ਵਾਲੇ ਖਿਡਾਰੀ ਦੇ ਜਜ਼ਬੇ ਨੂੰ ਸਲਾਮ, ਅੱਜ ਦੁੱਧ ਵੇਚ ਕੇ ਕਰ ਰਿਹੈ ਗੁਜ਼ਾਰਾ

ਉਨ੍ਹਾਂ ਦੱਸਿਆ ਕਿ ਸਕੂਲ ਜਾਣ ਮਗਰੋਂ ਰਾਹੁਲ ਦੀ ਪੜ੍ਹਾਈ 'ਚ ਇੰਨੀ ਰੁਚੀ ਹੋਈ ਉਹ ਫਿਰ ਸਰਕਾਰੀ ਸਕੂਲ ਵਿਚ ਜਾਣ ਲੱਗਿਆ ਅਤੇ ਬਿਨਾਂ ਟਿਊਸ਼ਨ ਤੋਂ ਹੀ ਉਸਨੇ ਨਵੋਦਿਆ ਦੀ ਚੌਥੀ ਕਲਾਸ ਦੀ ਪ੍ਰੀਖਿਆ ਦਿੱਤੀ, ਜਿਸ 'ਚ ਜ਼ਿਲ੍ਹੇ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਹੁਣ ਉਹ ਪੰਜਵੀਂ ਦੀ ਪੜ੍ਹਾਈ ਨਵੋਦਿਆ ਸਕੂਲ ਵਿਚ ਕਰੇਗਾ। ਇਹ ਸਕੂਲ ਕੇਂਦਰ ਸਰਕਾਰ ਵਲੋਂ ਚਲਾਏ ਜਾਂਦੇ ਹਨ। ਇਨ੍ਹਾਂ ਸਕੂਲਾਂ 'ਚ ਬੱਚਿਆਂ ਨੂੰ ਚੰਗਾ ਭੋਜਨ ਅਤੇ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਂ ਪੜ੍ਹ ਲਿਖਕੇ ਪੁਲਸ ਅਫ਼ਸਰ ਬਣਨਾ ਚਾਹੁੰਦਾ ਹਾਂ ਅਤੇ ਆਪਣੇ ਪਰਿਵਾਰ ਦੀ ਗਰੀਬ ਦੂਰ ਕਰਨਾ ਮੇਰਾ ਸੁਪਨਾ ਹੈ ਉਸ ਤੋਂ ਇਲਾਵਾ ਮੈਂ ਗਰੀਬਾਂ ਦੀ ਮਦਦ ਵੀ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਟੀਚਰ ਅਤੇ ਮਾਤਾ-ਪਿਤਾ ਨੂੰ ਦਿੰਦਾ ਹਾਂ, ਜਿਨ੍ਹਾਂ ਨੇ ਮੈਨੂੰ ਪੜ੍ਹਾਈ ਕਰਨ ਲਈ ਸਕੂਲ ਭੇਜਿਆ।

ਇਹ ਵੀ ਪੜ੍ਹੋਂ : ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ ਇਹ ਬੇਬੇ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ


author

Baljeet Kaur

Content Editor

Related News