ਬਰਗਾੜੀ ਮੋਰਚੇ ਦੌਰਾਨ ਧਰਨੇ ''ਤੇ ਬੈਠੇ ਬਜ਼ੁਰਗ ਦੀ ਮੌਤ

Monday, Oct 15, 2018 - 09:42 PM (IST)

ਬਰਗਾੜੀ ਮੋਰਚੇ ਦੌਰਾਨ ਧਰਨੇ ''ਤੇ ਬੈਠੇ ਬਜ਼ੁਰਗ ਦੀ ਮੌਤ

ਫਰੀਦਕੋਟ,(ਬੱਲੂ)— ਬਰਗਾੜੀ ਮੋਰਚੇ 'ਤੇ ਬੈਠੇ ਇਕ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲੇ ਦੇ ਬਰਗਾੜੀ 'ਚ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਚੱਲ ਰਹੇ ਇਨਸਾਫ ਮੋਰਚੇ ਦੇ 137ਵੇਂ ਦਿਨ ਅੱਜ ਇਕ 70 ਸਾਲਾ ਬਜ਼ੁਰਗ ਭਾਈ ਮਲਕੀਤ ਸਿੰਘ ਦੀ ਮੌਤ ਹੋ ਗਈ, ਜੋ ਪਿੰਡ ਕਾਂਝਲਾ ਪੁਰੀ ਦਾ ਵਾਸੀ ਸੀ। ਭਾਈ ਮਲਕੀਤ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸੀ ਗਈ ਹੈ। ਜਿਸ ਦੀ ਪੁਸ਼ਟੀ ਜਥੇਦਾਰ ਬਲਜੀਤ ਸਿੰਘ ਦਾਦੁਵਾਲ ਵਲੋਂ ਕੀਤੀ ਗਈ। 

 


Related News