ਬਰਗਾੜੀ ਕਾਂਡ : SIT ਨੇ ਅਦਾਲਤ ’ਚ ਪੇਸ਼ ਕੀਤਾ ਚਲਾਨ

Friday, Jul 09, 2021 - 07:42 PM (IST)

ਫਰੀਦਕੋਟ (ਜਗਦੀਸ਼)-12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਰਗਾੜੀ ਵਿਚ ਬੇਅਦਬੀ ਕਰਨ ਨੂੰ ਲੈ ਕੇ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ 128 ਨੰਬਰ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ 6 ਡੇਰਾ ਪ੍ਰੇਮੀਆਂ ਖਿਲਾਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਉਕਤ ਕੇਸ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਨਿਸ਼ਚਿਤ ਕੀਤੀ ਹੈ।

ਇਹ ਵੀ ਪੜ੍ਹੋ : ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ, 15 ਕਰੋੜ ਲੋਕ ਕਰ ਰਹੇ ਭਿਆਨਕ ਆਫ਼ਤ ਦਾ ਸਾਹਮਣਾ


ਜ਼ਿਕਰਯੋਗ ਹੈ ਕਿ ਪੁਲਸ ਤਫਤੀਸ਼ ਦੌਰਾਨ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀ ਸਾਜ਼ਿਸ਼ ’ਚ ਕੁਲ 10 ਡੇਰਾ ਪ੍ਰੇਮੀਆਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ 6 ਡੇਰਾ ਪ੍ਰੇਮੀਆਂ ਸੰਨੀ ਕੰਡਾ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਇਸ ਵੇਲੇ ਮਾਨਸਾ ਜੇਲ ’ਚ ਨਜ਼ਰਬੰਦ ਹਨ, ਇਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਡੇਰਾ ਪ੍ਰੇਮੀ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ। ਉਕਤ ਮਾਮਲੇ ਦੀ ਜਾਂਚ ਕਰ ਰਹੀ ‘ਸਿਟ’ ਦੇ ਮੁਖੀ ਆਈ. ਜੀ. ਐੱਸ. ਪੀ. ਐੱਸ. ਪਰਮਾਰ ਦੀ ਅਗਵਾਈ ਵਾਲੀ ਟੀਮ ਨੇ 16 ਮਈ ਨੂੰ ਉਕਤ ਡੇਰਾ ਪ੍ਰੇਮੀਆਂ ਨੂੰ ਹਿਰਾਸਤ ’ਚ ਲੈ ਕੇ ਪੁਲਸ ਰਿਮਾਂਡ ਪ੍ਰਾਪਤ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਸੀ। ਅੱਜ ‘ਸਿਟ’ ਵੱਲੋਂ ਪੁੱਜੇ ਲਖਵੀਰ ਸਿੰਘ ਡੀ. ਐੱਸ. ਪੀ. ਸਮੇਤ ਇੰਸ. ਦਲਬੀਰ ਸਿੰਘ ਸਿੱਧੂ, ਇੰਸ. ਹਰਬੰਸ ਸਿੰਘ, ਇੰਸ. ਇਕਬਾਲ ਹੁਸੈਨ ’ਤੇ ਆਧਾਰਿਤ ਚਾਰ ਮੈਂਬਰੀ ਟੀਮ ਵੱਲੋਂ ਚਲਾਨ ਰਿਪੋਰਟ ਅਦਾਲਤ ’ਚ ਦਾਖਲ ਕੀਤੀ ਗਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Manoj

Content Editor

Related News