ਡੇਲੀਵੇਜ ਕਾਮਿਅਾਂ ਵੱਲੋਂ ਨੰਗੇ ਧੜ ਰੋਸ ਮਾਰਚ
Thursday, Jun 21, 2018 - 01:22 AM (IST)

ਨੰਗਲ, (ਸੈਣੀ)- ਬੀ.ਬੀ.ਐੱਮ.ਬੀ. ਡੇਲੀਵੇਜ ਯੂਨੀਅਨ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਬੀ.ਬੀ.ਐੱਮ.ਬੀ. ਮੈਨੇਜਮੈਂਟ ਖਿਲਾਫ ਨੰਗੇ ਧਡ਼ ਰੋਸ ਮਾਰਚ ਕੱਢਿਆ ਅਤੇ ਐਕਸੀਅਨ ਨੰਗਲ ਡੈਮ ਡਵੀਜ਼ਨ ਦੇ ਦਫਤਰ ਦੇ ਗੇਟ ਮੂਹਰੇ ਧਰਨਾ ਦਿੱਤਾ।
ਇਹ ਰੋਸ ਮਾਰਚ ਨੰਗਲ ਦੇ ਆਈ ਬਲਾਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਅਾਂ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋੋਇਆ ਨੰਗਲ ਡੈਮ ਡਵੀਜ਼ਨ ਦੇ ਦਫਤਰ ਅੱਗੇ ਖਤਮ ਹੋਇਆ। ਇਸ ਉਪਰੰਤ ਯੂਨੀਅਨ ਵੱਲੋਂ ਐਕਸੀਅਨ ਨੰਗਲ ਡੈਮ ਡਵੀਜ਼ਨ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਰਾਮ ਹਰਖ ਨੇ ਬੀ.ਬੀ.ਐੱਮ.ਬੀ. ਮੈਨੇਜਮੈਂਟ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਮੈਨੇਜਮੈਂਟ ਜਾਣਬੁੱਝ ਕੇ ਸਾਨੂੰ ਕੰਮ ’ਤੇ ਨਹੀਂ ਰੱਖ ਰਹੀ। ਇਸ ਲਈ ਮੈਨੇਜਮੈਂਟ ਦੇ ਅਡ਼ੀਅਲ ਰਵੱਈਏ ਤੋਂ ਤੰਗ ਆ ਕੇ ਅੱਜ ਮਜਬੂਰਨ ਸਾਨੂੰ ਧਰਨਾ ਲਾਉਣਾ ਪਿਆ।