ਬੈਂਕ ਦਾ ਸਕਿਓਰਿਟੀ ਗਾਰਡ ਕਰੋੜਾਂ ਰੁਪਏ ਚੋਰੀ ਕਰਕੇ ਹੋਇਆ ਫਰਾਰ, ਜਾਂਚ ''ਚ ਲੱਗੀ ਪੁਲਸ

04/11/2021 9:11:47 PM

ਚੰਡੀਗੜ੍ਹ (ਇੰਟ.)-ਸ਼ਹਿਰ ਦੇ ਸੈਕਟਰ -34 ਵਿਚ ਰਾਤ ਨੂੰ ਸਕਿਓਰਿਟੀ ਗਾਰਡ ਇਕ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਕ ਬੈਂਕ ਦੀ ਸੈਕਟਰ-34 ਦੀ ਬਰਾਂਚ ਵਿਚ ਕੰਮ ਕਰਨ ਵਾਲਾ ਸਕਿਓਰਿਟੀ ਗਾਰਡ ਰਾਤ ਨੂੰ ਬੈਂਕ ਵਿਚੋਂ ਮੋਟੀ ਰਕਮ ਲੈ ਕੇ ਫਰਾਰ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਕਿਓਰਿਟੀ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ 6 ਵਜੇ ਤੱਕ ਸੀ। ਰਾਤ ਨੂੰ ਉਹ ਟਰੱਕ ਵਿਚੋਂ ਰੁਪਏ ਕੱਢ ਕੇ ਫਰਾਰ ਹੋਇਆ। ਬੈਂਕ ਨੇੜੇ ਸੁਰੱਖਿਆ ਲਈ ਪੁਲਸ ਦੇ ਜਵਾਨ ਸਨ। ਉਨ੍ਹਾਂ ਨੂੰ ਵੀ ਚੋਰੀ ਬਾਰੇ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਾਈਵੇਟ ਬੈਂਕ ਵਿਚ ਕੰਮ ਕਰਨ ਵਾਲਾ ਸਕਿਓਰਿਟੀ ਗਾਰਡ ਰਾਤ ਨੂੰ ਬੈਂਕ ਨੇੜਿਓਂ 3 ਤੋਂ 4 ਕਰੋੜ ਰੁਪਏ ਕੱਢ ਕੇ ਫਰਾਰ ਹੋ ਗਿਆ। ਐਤਵਾਰ ਹੋਣ ਕਾਰਣ ਬੈਂਕ ਦੀ ਬਰਾਂਚ ਬੰਦ ਸੀ। ਪੁਲਸ ਨੂੰ ਅੱਜ ਸਵੇਰੇ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਮਿਲੀ। ਪੁਲਸ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸਕਿਓਰਿਟੀ ਗਾਰਡ ਨੂੰ ਫੜਣ ਲਈ ਟੀਮਾਂ ਨੂੰ ਭੇਜਿਆ ਗਿਆ ਹੈ।
ਪੁਲਸ ਜਾਂਚ ਵਿਚ ਸਕਿਓਰਿਟੀ ਗਾਰਡ ਦੀ ਪਛਾਣ ਸੁਮਿਤ ਵਾਸੀ ਮੋਹਾਲੀ ਫੇਜ਼-8 ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੈਕਟਰ-34 ਦੇ ਬੈਂਕ ਦੇ ਏ.ਟੀ.ਐੱਮ. ਵਿਚ ਕੈਸ਼ ਜਮ੍ਹਾ ਕਰਨ ਲਈ ਜਾਂਦਾ ਹੈ। ਰਾਤ ਨੂੰ ਸੁਮਿਤ ਨੇ ਕੈਸ਼ ਵਾਲੇ ਟਰੱਕ ਨੂੰ ਕੱਟਰ ਨਾਲ ਕੱਟਿਆ ਅਤੇ ਉਸ ਵਿਚੋਂ ਕੈਸ਼ ਕੱਢ ਕੇ ਫਰਾਰ ਹੋ ਗਿਆ। ਚੰਡੀਗੜ੍ਹ ਪੁਲਸ ਅਤੇ ਮੋਹਾਲੀ ਪੁਲਸ ਮੁਲਜ਼ਮ ਨੂੰ ਫੜਣ ਲਈ ਕੋਸ਼ਿਸ਼ ਕਰ ਰਹੀ ਹੈ।


Sunny Mehra

Content Editor

Related News