ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਲੁੱਟੀ ਬੈਂਕ, ਗੰਨਮੈਨ ਦੀ ਬੰਦੂਕ ਵੀ ਖੋਹ ਕੇ ਲੈ ਗਏ

Friday, Nov 11, 2022 - 02:53 AM (IST)

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਲੁੱਟੀ ਬੈਂਕ, ਗੰਨਮੈਨ ਦੀ ਬੰਦੂਕ ਵੀ ਖੋਹ ਕੇ ਲੈ ਗਏ

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਤਹਿਸੀਲ ਖਮਾਣੋਂ ਦੇ ਉੱਚਾ ਪਿੰਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ 'ਚ ਦਿਨ-ਦਿਹਾੜੇ ਡਾਕਾ ਮਾਰਿਆ ਗਿਆ ਤੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਬੈਂਕ ਲੁੱਟ ਲਈ। ਲੁਟੇਰਿਆਂ ਵੱਲੋਂ ਦਹਿਸ਼ਤ ਫੈਲਾਉਣ ਲਈ ਬੈਂਕ ਵਿੱਚ ਇਕ ਫਾਇਰ ਵੀ ਕੀਤਾ ਗਿਆ। ਇਸ ਦੌਰਾਨ ਬੈਂਕ ਦੇ ਗੰਨਮੈਨ ਵੱਲੋਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲੁਟੇਰੇ ਗੰਨਮੈਨ ਦੀ ਬੰਦੂਕ ਵੀ ਖੋਹ ਕੇ ਲੈ ਗਏ। ਬੈਂਕ 'ਚੋਂ ਸਾਢੇ 4 ਲੱਖ ਰੁਪਏ ਲੁੱਟੇ ਗਏ।

ਇਹ ਵੀ ਪੜ੍ਹੋ : ਮੰਦਰ ਦੇ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਟੈਂਕੀ ਬਣਾਉਣ ਤੋਂ ਭੜਕਿਆ ਹਿੰਦੂ ਸਮਾਜ, ਸਰਕਾਰ 'ਤੇ ਲਾਏ ਇਹ ਇਲਜ਼ਾਮ

ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਕਰੀਬ ਢਾਈ ਵਜੇ ਬੈਂਕ ਅੰਦਰ 2 ਨੌਜਵਾਨ ਆਏ, ਜਿਨ੍ਹਾਂ ਨੇ ਫਾਇਰਿੰਗ ਵੀ ਕੀਤੀ ਅਤੇ ਬੈਂਕ ਦੇ ਕੈਸ਼ ਡੈਸਕ ਤੋਂ ਸਾਢੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਸ ਟੀਮਾਂ ਦਾ ਗਠਨ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ

ਦੂਜੇ ਪਾਸੇ ਗੰਨਮੈਨ ਨੇ ਦੱਸਿਆ ਕਿ ਸਟਾਫ ਦੇ ਸਾਰੇ ਮੈਂਬਰਾਂ ਨੇ ਕਮਰਾ ਬੰਦ ਕਰ ਲਿਆ ਸੀ। ਉਨ੍ਹਾਂ ਨੇ ਇਕੱਲੇ ਹੀ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇਕ ਲੁਟੇਰੇ ਨੂੰ ਫੜ ਵੀ ਲਿਆ ਸੀ ਪਰ ਜਦੋਂ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ ਤਾਂ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ। ਬੈਂਕ 'ਚ ਕੰਮਕਾਰ ਸਬੰਧੀ ਆਏ ਇਕ ਬਜ਼ੁਰਗ ਨੇ ਵੀ ਦੱਸਿਆ ਕਿ ਜੇਕਰ ਗੰਨਮੈਨ ਦੇ ਨਾਲ ਸਟਾਫ ਦਾ ਮੈਂਬਰ ਸਹਿਯੋਗ ਕਰ ਦਿੰਦਾ ਤਾਂ ਲੁਟੇਰੇ ਫੜੇ ਜਾਣੇ ਸੀ।

ਇਹ ਵੀ ਪੜ੍ਹੋ : SGPC ਚੋਣ ਜਿੱਤਣ ਤੋਂ ਬਾਅਦ ਮਜੀਠੀਆ ਦਾ ਬਿਆਨ- 'ਸ਼੍ਰੋਮਣੀ ਕਮੇਟੀ ਨੂੰ ਤੋੜਨ ’ਚ ਵਿਰੋਧੀ ਕਦੇ ਨਹੀਂ ਹੋਣਗੇ ਕਾਮਯਾਬ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News