ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਲੱਗੀ ਗੋਲੀ

Friday, Sep 08, 2017 - 11:30 AM (IST)

ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਲੱਗੀ ਗੋਲੀ


ਮਲੋਟ (ਜੁਨੇਜਾ)- ਅੱਜ ਸਥਾਨਕ ਕੇਨਰਾ ਬੈਂਕ 'ਚ ਸੁਰੱਖਿਆ ਕਰਮਚਾਰੀ ਨੂੰ ਅਚਾਨਕ ਆਪਣੀ ਬੰਦੂਕ ਦੀ ਗੋਲੀ ਲੱਗ ਜਾਣ ਦੀ ਸੂਚਨਾ ਮਿਲੀ ਹੈ। ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਇਹ ਘਟਨਾ ਸ਼ਾਮ ਕਰੀਬ ਸਾਢੇ ਚਾਰ ਵਜੇ ਦੀ ਹੈ, ਜਦੋਂ ਸਥਾਨਕ ਕੇਨਰਾ ਬੈਂਕ ਵਿਚ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਕੁਲਦੀਪ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਡਿਊਟੀ ਕਰ ਰਿਹਾ ਸੀ ਤਾਂ ਉਸ ਦੀ ਬੰਦੂਕ ਵਿਚੋਂ ਗੋਲੀ ਚਲੀ ਜਿਹੜੀ ਉਸ ਦੇ ਮੋਢੇ ਕੋਲ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। 
ਜਾਣਕਾਰੀ ਦਿੰਦਿਆਂ ਪਹਿਲਾਂ ਉਸ ਨੇ ਦੱਸਿਆ ਕਿ ਉਹ ਬੰਦੂਖ ਅਨਲੋਡ ਕਰ ਰਿਹਾ ਸੀ ਜਦ ਇਹ ਹਾਦਸਾ ਵਾਪਰਿਆ। ਮੈਨੇਜਰ ਸੁਮਿਤ ਕੁਮਾਰ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਏ ਤਾਂ ਵੇਖਿਆ ਕਿ ਗੰਨਮੈਨ ਦੇ ਗੋਲੀ ਲੱਗੀ ਪਈ ਸੀ।  


Related News