ਬੈਂਕ ਮੈਨੇਜਰ ਹੀ ਬੈਂਕ ਨਾਲ ਮਾਰ ਗਿਆ ਲੱਖਾਂ ਦੀ ਠੱਗੀ, ਮਾਮਲਾ ਦਰਜ

Thursday, Sep 19, 2019 - 12:17 PM (IST)

ਬੈਂਕ ਮੈਨੇਜਰ ਹੀ ਬੈਂਕ ਨਾਲ ਮਾਰ ਗਿਆ ਲੱਖਾਂ ਦੀ ਠੱਗੀ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਗਿੱਦੜਬਾਹਾ ਦੀ ਬੈਂਕ 'ਚ ਲਗੇ ਸਹਾਇਕ ਮੈਨੇਜਰ ਵਲੋਂ ਬੈਂਕ ਨਾਲ ਹੀ ਲੱਖਾਂ ਰੁਪਏ ਦੀ ਠੱਗੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਓਰੀਐਂਟਲ ਬੈਂਕ ਆਫ ਕਾਮਰਸ ਦੇ ਸਰਕਲ ਹੈੱਡ ਬਠਿੰਡਾ ਰਾਜ ਕੁਮਾਰ ਨੇ ਦੱਸਿਆ ਕਿ ਗਿੱਦੜਬਾਹਾ ਦੀ ਬੈਂਕ ਬਰਾਂਚ 'ਚ ਚੰਦਰ ਨਰੂਲਾ ਬਤੌਰ ਸਹਾਇਕ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਚੰਦਰ ਨਰੂਲਾ ਨੇ ਗੈਰ-ਹਾਜ਼ਰ ਰਹਿੰਦਿਆਂ ਆਪਣੇ ਸਾਥੀਆਂ ਦੇ ਭਰੋਸੇ ਦਾ ਗਲਤ ਇਸਤੇਮਾਲ ਕਰਦਿਆ ਉਨ੍ਹਾਂ ਦੀਆਂ ਬੈਂਕ ਆਈ. ਡੀਜ਼. ਚੁੱਕ ਲਈਆਂ। ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਕੁਝ ਕਰਮਚਾਰੀਆਂ ਅਤੇ ਆਪਣੀ ਆਈ. ਡੀ. 'ਚ ਐਂਟਰੀਆਂ ਕਰਦਿਆਂ ਉਸ ਨੇ ਬੈਂਕ ਨਾਲ ਕਰੀਬ 72 ਲੱਖ 66 ਹਜ਼ਾਰ 198 ਰੁਪਏ ਦੀ ਠੱਗੀ ਮਾਰ ਲਈ।

ਸ਼ਿਕਾਇਤ ਕਰਤਾ ਅਨੁਸਾਰ ਇਸ ਮਾਮਲੇ ਦਾ ਉੱਚ ਅਧਿਕਾਰੀਆਂ ਨੂੰ ਪਤਾ ਲੱਗਣ 'ਤੇ ਉਸ ਨੇ 19 ਲੱਖ ਰੁਪਏ ਜਮਾਂ ਕਰਵਾ ਦਿੱਤੇ ਪਰ 53 ਲੱਖ 66 ਹਜ਼ਾਰ 198 ਰੁਪਏ ਅਜੇ ਤੱਕ ਜਮਾਂ ਨਹੀਂ ਕਰਵਾਏ। ਸੂਚਨਾ ਮਿਲਣ 'ਤੇ ਪਹੁੰਚੀ ਗਿੱਦੜਬਾਹਾ ਪੁਲਸ ਨੇ ਚੰਦਰ ਨਰੂਲਾ 'ਤੇ ਆਈ.ਪੀ.ਸੀ. ਦੀ ਧਾਰਾ 409, 420, 465, 468 ਅਤੇ 471 ਤਹਿਤ ਮਾਮਲਾ ਦਰਜ ਕਰ ਲਿਆ ਹੈ।


author

rajwinder kaur

Content Editor

Related News