ਪਖਾਨੇ ਦੀ ਕੁੰਡੀ ਖੋਲ੍ਹਦੇ ਸਮੇਂ ਰਾਈਫਲ ਡਿੱਗਣ ਨਾਲ ਚੱਲੀ ਗੋਲੀ, ਕਾਰਗਿਲ ਯੋਧੇ ਦੀ ਮੌਤ

Tuesday, Nov 06, 2018 - 06:21 AM (IST)

ਪਖਾਨੇ ਦੀ ਕੁੰਡੀ ਖੋਲ੍ਹਦੇ ਸਮੇਂ ਰਾਈਫਲ ਡਿੱਗਣ ਨਾਲ ਚੱਲੀ ਗੋਲੀ, ਕਾਰਗਿਲ ਯੋਧੇ ਦੀ ਮੌਤ

ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਅੱਜ ਸਵੇਰੇ ਕਰੀਬ 11 ਵਜੇ  ਕੋਰਟ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਗਾਰਡ ਬੰਤਾ ਸਿੰਘ (52) ਦੀ ਅਚਾਨਕ ਰਾਈਫਲ ਦੀ ਗੋਲੀ ਚੱਲਣ ਨਾਲ ਮੌਤ ਹੋ ਗਈ। 
 ®ਥਾਣਾ ਸਿਟੀ ਕੋਲ ਮ੍ਰਿਤਕ ਦੇ ਪੁੱਤਰ ਯਾਦਵਿੰਦਰ ਸਿੰਘ ਜੋ ਕਿ ਚੰਡੀਗਡ਼੍ਹ ’ਚ ਪਡ਼੍ਹਾਈ ਦੀ ਕੋਚਿੰਗ ਲੈ ਰਿਹਾ ਹੈ, ਵੱਲੋਂ ਦਰਜ ਰਿਪੋਰਟ ਮੁਤਾਬਕ ਉਸ ਦਾ ਪਿਤਾ ਫੌਜ ਤੋਂ ਸੇਵਾਮੁਕਤ ਸੀ ਅਤੇ ਇਸ ਸਮੇਂ ਸਟੇਟ ਬੈਂਕ ਆਫ ਇੰਡੀਆ ’ਚ ਗਾਰਡ ਦੇ ਅਹੁਦੇ ’ਤੇ ਤਾਇਨਾਤ ਸੀ। ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ 9 ਵਜੇ ਆਪਣੀ ਡਿਊਟੀ ਲਈ ਗਿਆ। 11 ਵਜੇ ਮਗਰੋਂ ਉਨ੍ਹਾਂ ਨੂੰ ਬੈਂਕ ਤੋਂ ਖਬਰ ਮਿਲੀ ਕਿ ਉਸ ਦੇ ਪਿਤਾ ਦੀ ਰਾਈਫਲ ਦੀ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਇਸ ’ਤੇ ਜਦੋਂ ਉਹ ਪਰਿਵਾਰ ਸਮੇਤ ਬੈਂਕ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੰਤਾ ਸਿੰਘ ਬੈਂਕ ਦੇ ਫਸਟ ਫਲੋਰ ’ਤੇ ਸਥਿਤ ਪਖਾਨੇ ’ਚ  ਗਿਆ ਸੀ ਅਤੇ ਜਦੋਂ ਉਹ ਪਖਾਨੇ ਦੀ ਕੁੰਡੀ ਖੋਲ੍ਹਣ ਲੱਗਾ ਤਾਂ  ਉਸ ਦੀ ਰਾਈਫਲ ਹੇਠਾਂ ਡਿੱਗ ਪਈ ਅਤੇ ਅਚਾਨਕ ਗੋਲੀ ਚੱਲਣ ਨਾਲ ਉਸ ਦੇ ਮੱਥੇ ਅਤੇ ਸਿਰ ’ਤੇ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਧਾਰਾ 174  ਤਹਿਤ ਕਾਰਵਾਈ ਕੀਤੀ ਹੈ। 
 ®ਮ੍ਰਿਤਕ ਦੇ ਰਿਸ਼ਤੇਦਾਰ ਐਡਵੋਕੇਟ ਸੁਖਜੀਤ ਸਿੰਘ ਰਾਏ ਨੇ ਦੱਸਿਆ ਕਿ ਬੰਤਾ ਸਿੰਘ ਕੱਲ ਹੀ ਆਪਣੀ ਲਡ਼ਕੀ ਦਾ ਵਿਆਹ ਲਈ ਰਿਸ਼ਤਾ ਪੱਕਾ ਕਰ ਕੇ ਆਇਆ ਸੀ ਅਤੇ ਯਾਦਵਿੰਦਰ ਸਿੰਘ ਵੀ ਇਸ ਸਿਲਸਿਲੇ ’ਚ ਫਾਜ਼ਿਲਕਾ ਆਇਆ ਹੋਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਕਾਰਗਿਲ ਜੰਗ ਦੇ ਸਮੇਂ ਬੰਤਾ ਸਿੰਘ ਭਾਰਤੀ ਫੌਜ ’ਚ ਸੀ ਅਤੇ ਬੋਫਰਜ਼ ਤੋਪ ਦਾ ਤੋਪਚੀ ਸੀ। 
 ਪਹਾਡ਼ੀ ਤੋਂ ਤਿਲਕ ਜਾਣ ਕਾਰਨ ਉਥੋਂ ਉਸ ਦੀ ਮੌਤ ਦੀ ਖਬਰ ਆਉਣ ’ਤੇ ਉਨ੍ਹਾਂ 3-4 ਦਿਨ ਤੱਕ ਉਸ ਦਾ ਸੋਗ ਵੀ ਮਨਾਇਆ ਸੀ ਅਤੇ ਬਾਅਦ ’ਚ ਪਤਾ ਲੱਗਾ ਕਿ ਪਹਾਡ਼ੀ ਤੋਂ ਤਿਲਕਣ ਮਗਰੋਂ ਉਸ ਦਾ ਕੁਪਵਾਡ਼ਾ ਵਿਖੇ ਇਲਾਜ ਚਲਦਾ ਸੀ ਅਤੇ ਉਨ੍ਹਾਂ ਨੂੰ ਉਸ ਦੇ ਸਹੀ ਸਲਾਮਤ ਹੋਣ ਦੀ  ਸੂਚਨਾ ਮਿਲੀ ਸੀ। ਕਾਰਗਿਲ ਦੀ ਜੰਗ ਸਮੇਂ ਮੌਤ ਤੋਂ ਜਿੱਤ ਗਿਆ ਬੰਤਾ ਸਿੰਘ ਅੱਜ ਕਿਸਮਤ ਹੱਥੋਂ ਹਾਰ ਗਿਆ। ੳੁਸ ਦਾ ਬਾਅਦ ਦੁਪਹਿਰ  ਸਿਵਲ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। 


Related News