ਬੈਂਕ ਕਰਮਚਾਰੀਆਂ ਦੀ ਗਲਤੀ ਨੇ ਡੇਅਰੀ ਸੰਚਾਲਕ ਨੂੰ ਕੁਝ ਪਲ ਲਈ ਬਣਾਇਆ ਅਰਬਪਤੀ

Monday, Feb 10, 2020 - 12:24 PM (IST)

ਰੂਪਨਗਰ - ਰੂਪਨਗਰ ਜ਼ਿਲੇ ਦੇ ਪਿੰਡ ਮਹਿਤੋਤ ਵਿਖੇ ਦੀ ਬੈਂਕ ਦੀ ਬ੍ਰਾਂਚ ਦੇ ਕਰਮਚਾਰੀਆਂ ਨੇ ਇਕ ਅਜਿਹਾ ਕਾਰਨਾਮਾ ਕੀਤਾ, ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਆਈ.ਡੀ.ਬੀ.ਆਈ. ਬੈਂਕ ਦੀ ਬ੍ਰਾਂਚ ਦੇ ਕਰਮਚਾਰੀਆਂ ਨੇ ਗਲਤੀ ਨਾਲ ਪਿੰਡ ਫਤਹਿਪੁਰ ਦੇ ਰਹਿਣ ਵਾਲੇ ਡੇਅਰੀ ਸੰਚਾਲਕ ਬਲਵਿੰਦਰ ਸਿੰਘ ਦੇ ਖਾਤੇ ’ਚ 209 ਅਰਬ ਰੁਪਏ ਜਮ੍ਹਾ ਕਰ ਦਿੱਤੇ। ਕਰਮਚਾਰੀਆਂ ਦੀ ਇਸ ਗਲਤੀ ਨੇ ਡੇਅਰੀ ਸੰਚਾਲਕ ਬਲਵਿੰਦਰ ਦੇ ਖਾਤੇ ’ਚ ਇਨ੍ਹੇ ਸਾਰੇ ਪੈਸੇ ਪਾ ਉਸ ਨੂੰ ਕੁਝ ਕੁ ਪਲ ਲਈ ਅਰਬਪਤੀ ਬਣਾ ਦਿੱਤਾ। ਦੂਜੇ ਪਾਸੇ ਆਈ.ਡੀ.ਬੀ.ਆਈ. ਬੈਂਕ ਦੇ ਕਰਮਚਾਰੀਆਂ ਨੇ ਆਪਣੀ ਇਸ ਗਲਤੀ ਨੂੰ ਸੁਧਾਰਨ ਦੇ ਚੱਕਰ ’ਚ ਜਦੋਂ ਪੈਸੇ ਟਰਾਂਸਫਰ ਕੀਤੇ ਤਾਂ ਡੇਅਰੀ ਸੰਚਾਲਕ ਦੇ ਖਾਤੇ ’ਚੋਂ ਉਸ ਦੀ ਜਮ੍ਹਾ ਕੀਤੀ 50 ਹਜ਼ਾਰ ਰੁਪਏ ਦੀ ਪੁੰਜੀ ਵੀ ਉਡਾ ਦਿੱਤੀ। 

ਜਾਣਕਾਰੀ ਅਨੁਸਾਰ ਪੈਸੇ ਟਰਾਂਸਫਰ ਹੋਣ ’ਤੇ ਬੈਂਕ ਵਲੋਂ ਬਲਵਿੰਦਰ ਨੂੰ ਇਕ ਮੈਸੇਜ ਆਇਆ, ਜਿਸ ’ਚ ਜੋ ਰਾਸ਼ੀ ਸੀ, ਉਹ ਕ੍ਰਾਸ ਦੇ ਰੂਪ ’ਚ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਇਕ ਹੋਰ ਮੈਸੇਜ ਆਇਆ, ਜਿਸ ’ਚ ਉਸ ਦੇ ਖਾਤੇ ਦਾ ਬੈਲੇਂਸ ਜ਼ੀਰੋ ਦੱਸਿਆ ਗਿਆ। ਇਸ ਮਾਮਲੇ ਦੇ ਸਬੰਧ ’ਚ ਜਦੋਂ ਡੇਅਰੀ ਸੰਚਾਲਕ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਕਰਮਚਾਰੀਆਂ ਦੀ ਗਲਤੀ ਕਾਰਨ ਪੈਸੇ ਟਰਾਂਸਫਰ ਕਰਦੇ ਹੋਏ ਉਸ ਦੇ 50 ਹਜ਼ਾਰ ਰੁਪਏ ਦੀ ਟਰਾਂਸਫਰ ਹੋ ਗਏ। ਇਸ ਸਾਰੀ ਘਟਨਾ ਤੋਂ ਬਾਅਦ ਬੈਂਕ ਵਾਲਿਆਂ ਨੇ 3-4 ਮਹੀਨੇ ’ਚ ਬਲਵਿੰਦਰ ਦੇ ਪੈਸੇ ਵਾਪਸ ਉਸ ਦੇ ਖਾਤੇ ’ਚ ਆਉਣ ਦੀ ਗੱਲ ਕਹੀ। ਇਸ ਸਬੰਧ ’ਚ ਜਦੋਂ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਹੀ ਨਹੀਂ ਉਠਾਇਆ। 


rajwinder kaur

Content Editor

Related News