ਬੰਗਲਾਦੇਸ਼ ''ਚ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਤਨੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Saturday, Jan 23, 2021 - 02:30 PM (IST)

ਬੰਗਲਾਦੇਸ਼ ''ਚ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਤਨੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਬਹਿਰਾਮਪੁਰ (ਗੋਰਾਇਆ)- ਆਪਣੀ ਪਤਨੀ ਤੋਂ ਤੰਗ ਹੋ ਕੇ ਇਕ ਵਿਅਕਤੀ ਵੱਲੋਂ ਬੰਗਲਾਦੇਸ਼ ’ਚ ਫਾਹ ਲੈ ਕੇ ਆਤਮ ਹੱਤਿਆ ਕਰਨ ਦੇ ਮਾਮਲੇ ’ਚ ਥਾਣਾ ਬਹਿਰਾਮਪੁਰ ਪੁਲਸ ਨੇ ਜਾਂਚ ਤੋਂ ਬਾਅਦ ਪਤਨੀ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪੁੱਤਰ ਦਿੱਤ ਸਿੰਘ ਵਾਸੀ ਬਾਹਮਣੀ ਨੇ ਉਪ ਪੁਲਸ ਕਪਤਾਨ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪੁੱਤਰ ਪ੍ਰਭਾਤ ਸਿੰਘ ਦਾ ਵਿਆਹ 11-12-2019 ਨੂੰ ਤਿ੍ਰਸ਼ਨਾ ਰਾਣੀ ਪੁੱਤਰੀ ਦੀਵਾਨ ਚੰਦ ਵਾਸੀ ਗੋਬਿੰਦਸਰ ਥਾਣਾ ਸਦਰ ਪਠਾਨਕੋਟ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ ਪ੍ਰਭਾਤ ਸਿੰਘ ਨੂੰ ਆਪਣੇ ਮਾਤਾ- ਪਿਤਾ ਕੋਲੋਂ ਆਪਣੇ ਹਿੱਸੇ ਆਉਂਦੀ ਜ਼ਮੀਨ ਜਾਇਦਾਦ ਲੈ ਕੇ ਇਨ੍ਹਾਂ ਤੋਂ ਵੱਖ ਹੋ ਜਾਣ ਲਈ ਤੰਗ ਪ੍ਰੇਸ਼ਾਨ ਕਰਦੀ ਸੀ।

ਵਿਆਹ ਤੋਂ ਇਕ ਮਹੀਨੇ ਬਾਅਦ ਉਨ੍ਹਾਂ ਦਾ ਲੜਕਾ ਪ੍ਰਭਾਤ ਸਿੰਘ ਕੰਮਕਾਜ ਕਰਨ ਲਈ ਬੰਗਲਾਦੇਸ ਚਲਾ ਗਿਆ ਸੀ ਤਾਂ ਤਿ੍ਰਸ਼ਨਾ ਦੇਵੀ ਜ਼ਮੀਨ ਜਾਇਦਾਦ ਨੂੰ ਲੈ ਕੇ ਪ੍ਰਭਾਤ ਸਿੰਘ ਦੇ ਮੋਬਾਇਲ ਫੋਨ ਵਟਸਐਪ ਰਾਹੀਂ ਗੱਲਬਾਤ ਕਰਕੇ ਤੰਗ ਪ੍ਰੇਸ਼ਾਨ ਕਰਦੀ ਸੀ। ਜਿਸ ’ਤੇ ਪ੍ਰਭਾਤ ਸਿੰਘ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ 20/21-9-2020 ਦੀ ਦਰਮਿਆਨੀ ਰਾਤ ਨੂੰ ਬੰਗਲਾਦੇਸ਼ ਵਿਖੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਜ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਜਨਾਨੀ ਤਿ੍ਰਸ਼ਨਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।


author

Gurminder Singh

Content Editor

Related News