ਤੇਜ਼ਧਾਰ ਹਥਿਆਰਾਂ ਨਾਲ ਗ੍ਰੰਥੀ ਦੇ ਪਰਿਵਾਰ 'ਤੇ ਹਮਲਾ, 1 ਦੀ ਮੌਤ
Sunday, Jan 20, 2019 - 01:19 PM (IST)

ਪੱਟੀ : ਕੋਟ ਬੁੱਢਾ 'ਚ ਬੀਤੀ ਰਾਤ ਗੁਰਦੁਆਰੇ ਦੇ ਗ੍ਰੰਥੀ ਦੇ ਪਰਿਵਾਰ 'ਤੇ ਕੁਝ ਅਣਪਛਾਤੇ ਲੋਕਾਂ ਵਲੋਂ ਚੋਰੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਮਲੇ 'ਚ ਗ੍ਰੰਥੀ ਦੀ ਪਤਨੀ ਕੁਲਵੰਤ ਕੌਰ (70) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗ੍ਰੰਥੀ ਨੂੰ ਜ਼ਖਮੀ ਹਾਲਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।