ਜ਼ਿਲਾ ਮੈਜਿਸਟ੍ਰੇਟ ਨੇ ਮੂੰਹ ''ਤੇ ਕੱਪੜਾ ਬੰਨ੍ਹ ਕੇ ਵਾਹਨ ਚਲਾਉਣ ''ਤੇ ਲਾਈ ਪੂਰਨ ਪਾਬੰਦੀ

12/10/2017 4:10:28 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਵਧੀਕ ਜ਼ਿਲਾ ਮੈਜਿਸਟ੍ਰੇਟ ਰਾਜਪਾਲ ਸਿੰਘ ਪੀ. ਸੀ. ਐਸ. ਨੇ ਮੂੰਹ 'ਤੇ ਕਪੜਾ ਬੰਨ ਕੇ ਵਾਹਨ ਚਲਾਉਣ 'ਤੇ ਪਾਬੰਦੀ ਲੱਗਾ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਪਬਲਿਕ ਵੱਲੋਂ ਦੋ ਪਹੀਆਂ ਵਾਹਨ, ਕਾਰਾਂ ਅਤੇ ਹੋਰ ਗੱਡੀਆਂ ਨੂੰ ਆਪਣੇ ਮੂੰਹ ਅਤੇ ਮੱਥੇ ਉਪਰ ਕਪੜਾ ਬੰਨ੍ਹ ਕੇ ਚਲਾਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 4 ਫਰਵਰੀ 2018 ਤੱਕ ਜ਼ਿਲੇ 'ਚ ਲਾਗੂ ਰਹਿਣਗੇ। ਉਨ੍ਹਾਂ ਨੇ ਇਹ ਫੈਸਲਾ ਗੈਰਸਮਾਜਿਕ ਤੱਤਾਂ ਨੂੰ ਨੱਥ ਪਾਉਣ ਲਈ ਕੀਤਾ ਹੈ, ਕਿਉਂਕਿ ਗੈਰ ਸਮਾਜਿਕ ਤੱਕ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਅਪਰਾਧਾਂ ਨੂੰ ਅੰਜਾਮ ਦੇ ਕੇ ਅਜਿਹੇ ਤਰੀਕੇ ਅਪਨਾ ਕੇ ਆਪਣੀ ਪਛਾਣ ਛੁਪਾਉਣ ਦੀ ਕੋਸ਼ਿਸ ਕਰ ਰਹੇ ਹਨ ਜਿਸ ਨੂੰ ਸ਼ਖਤੀ ਨਾਲ ਰੋਕਿਆ ਜਾਵੇਗਾ। ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।


Related News