ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ

Thursday, Aug 25, 2022 - 04:04 PM (IST)

ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਹਨ। ਹੁਣ ਬੰਬੀਹਾ ਗੈਂਗ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਪੰਜਾਬ ਪੁਲਸ ਤੇ ਸਰਕਾਰ ਨੂੰ ਲੈ ਕੇ ਪੋਸਟ ਪਾਈ ਹੈ। ਦਵਿੰਦਰ ਫਰਾਂਸ ਬੰਬੀਹਾ ਨਾਂ ਦੇ ਅਕਾਊਂਟ ਤੋਂ ਪਾਈ ਇਸ ਪੋਸਟ ’ਚ ਕਿਹਾ ਗਿਆ ਹੈ ਕਿ ਸਾਰੇ ਵੀਰ ਠੀਕ ਹੋਣਗੇ। ਪੁਲਸ ਤੇ ਸਰਕਾਰ ਸਾਡੇ ਬੰਦਿਆਂ ਨੂੰ ਬਹੁਤ ਤੰਗ ਕਰ ਰਹੇ ਹਨ। ਸਾਡੇ ਭਰਾ ਸੁਖਪ੍ਰੀਤ ਬੱੁਢਾ ਬਾਰੇ ਤੁਸੀਂ ਸਾਰੇ ਜਾਣਦੇ ਹੋ, ਉਸ ਨੂੰ ਬਠਿੰਡਾ ਜੇਲ੍ਹ ’ਚ ਬਹੁਤ ਤੰਗ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮਾੜੀ ਗੱਲ ਹੈ।

PunjabKesari

ਇਸ ਪੋਸਟ ’ਚ ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਗੰਦ ਪਾਇਆ, ਉਨ੍ਹਾਂ ਨੂੰ ਜਵਾਈ ਸਮਝ ਕੇ ਰੱਖਿਆ ਹੋਇਆ ਹੈ। ਇਸ ਦਾ ਅੰਜਾਮ ਬਹੁਤ ਮਾੜਾ ਹੋਵੇਗਾ। ਇਸ ਪੋਸਟ ’ਚ ਪੰਜਾਬ ਪੁਲਸ ਨੂੰ ਕਿਹਾ ਗਿਆ ਹੈ ਕਿ ਉਸ ’ਚ ਜੋਸ਼ ਹੈ ਤਾਂ ਸਿੱਧੂ ਬਾਈ ਦੇ ਕਾਤਲਾਂ ਨੂੰ ਫੜ ਕੇ ਲਿਆਓ। ਮਨਕੀਰਤ ਔਲਖ ਤਾਂ ਤੁਹਾਡੇ ਕੋਲੋਂ ਫੜ ਨਹੀਂ ਹੁੰਦਾ। ਇਸ ਪੋਸਟ ’ਚ ਧਮਕੀ ਦਿੱਤੀ ਗਈ ਹੈ ਕਿ ਸਾਡੇ ਕਿਸੇ ਵੀ ਬੰਦੇ ਨੂੰ ਤੰਗ ਨਾ ਕੀਤਾ ਜਾਵੇ, ਨਹੀਂ ਤਾਂ ਅਸੀਂ ਧਮਕੀ ਨਹੀਂ ਸਿੱਧਾ ਹੀ ਕੰਮ ਕਰਾਂਗੇ। ਅਖੀਰ ’ਚ ਕਿਹਾ ਗਿਆ ਹੈ ਕਿ ਉਡੀਕ ਕਰੋ ਤੇ ਦੇਖੋ। 
 


author

Manoj

Content Editor

Related News