ਬੰਬੀਹਾ ਗੈਂਗ ਵਲੋਂ ਲਾਰੈਂਸ ਗੈਂਗ ਦੇ ਸ਼ੂਟਰ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਪਿੱਛੋਂ ਫੇਸਬੁਕ ’ਤੇ ਪਾਈ ਪੋਸਟ

Monday, Jan 29, 2024 - 06:58 PM (IST)

ਬੰਬੀਹਾ ਗੈਂਗ ਵਲੋਂ ਲਾਰੈਂਸ ਗੈਂਗ ਦੇ ਸ਼ੂਟਰ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਪਿੱਛੋਂ ਫੇਸਬੁਕ ’ਤੇ ਪਾਈ ਪੋਸਟ

ਚੰਡੀਗੜ੍ਹ/ਜੀਂਦ : ਯਮੁਨਾਨਗਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜਨ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਇਹ ਨੌਜਵਾਨ ਲਾਰੈਂਸ ਗੈਂਗ ਸ਼ੂਟਰ ਸੀ ਜੋ ਕਈ ਗੈਂਗਵਾਰ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਦੱਸਣਯੋਗ ਹੈ ਕਿ ਯਮੁਨਾਨਗਰ ਦੀ ਗੁਲਾਬਗੜ੍ਹ ਨਹਿਰ ਨੇੜੇ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ, ਨੌਜਵਾਨ ਦੇ ਹੱਥ-ਪੈਰ ਪੂਰੀ ਤਰ੍ਹਾਂ ਨਾਲ ਬੰਨ੍ਹੇ ਹੋਏ ਸਨ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਅੱਧਾ ਸਰੀਰ ਗਾਇਬ ਸੀ। ਨੌਜਵਾਨ ਦੀ ਪਛਾਣ ਰਾਜਨ ਵਾਸੀ ਲਾਡਵਾ ਵਜੋਂ ਹੋਈ ਹੈ, ਜੋ ਮਹਿਰਾ ਪਿੰਡ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ : 40 ਸਾਲ ਪਹਿਲਾਂ ਦਿੱਤੇ ਸੀ ਘੱਟ ਨੰਬਰ, ਕੈਨੇਡਾ ਤੋਂ ਪਰਤੇ ਐੱਨ. ਆਰ. ਆਈ. ਨੇ ਚਾੜ੍ਹ ਦਿੱਤਾ ਚੰਨ

ਕਤਲ ਦੀ ਸੂਚਨਾ ਮਿਲਦੇ ਹੀ ਯਮੁਨਾਨਗਰ ਸਦਰ ਥਾਣੇ ਦੀ ਪੁਲਸ ਅਤੇ ਫੋਰੈਂਸਿਕ ਟੀਮ ਅਤੇ ਸੀ. ਆਈ. ਏ. ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਰਾਜਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ’ਤੇ ਬੁਲਾਇਆ। ਰਾਜਨ ਦੀ ਮਾਸੀ ਦੇ ਪੁੱਤਰ ਪ੍ਰਿੰਸ ਨੇ ਦੱਸਿਆ ਕਿ ਲਾਸ਼ ਰਾਜਨ ਦੀ ਹੀ ਸੀ। ਪ੍ਰਿੰਸ ਨੇ ਦੱਸਿਆ ਕਿ ਰਾਜਨ ਕਰੀਬ ਡੇਢ ਸਾਲ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਅਤੇ ਉਸ ਦਾ ਪਰਿਵਾਰ ਨਾਲ ਕੋਈ ਸਬੰਧ ਨਹੀਂ ਸੀ। ਉਹ ਵਿਆਹਿਆ ਹੋਇਆ ਸੀ ਅਤੇ ਇੱਕ ਬੱਚੇ ਦਾ ਪਿਤਾ ਸੀ। 

ਇਹ ਵੀ ਪੜ੍ਹੋ : ਪਟਿਆਲਾ ’ਚ ਗੱਡੀ ਲੁੱਟਣ ਆਏ ਲੁਟੇਰਿਆਂ ਨੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਬੰਬੀਹਾ ਗੈਂਗ ਨੇ ਪਾਈ ਪੋਸਟ, ਕਤਲ ਦਾ ਕਾਰਣ ਵੀ ਦੱਸਿਆ

ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਰਾਜਨ ਦੇ ਮਾਰੇ ਜਾਣ ਦਾ ਕਾਰਨ ਵੀ ਦੱਸਿਆ ਹੈ। ਦਵਿੰਦਰ ਬੰਬੀਹਾ ਨਾਂ ਦੀ ਫੇਸਬੁਕ ਆਈ. ਡੀ. ’ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਰਾਤ ਜੋ ਰਾਜਨ ਲਾਡਵਾ ਕੁਰੂਕਸ਼ੇਤਰ ਦਾ ਜੋ ਕਤਲ ਹੋਇਆ ਉਹ ਕਤਲ ਲੱਕੀ ਪਟਿਆਲ ਤੇ ਅਰਸ਼ ਡਾਲਾ ਵਲੋਂ ਕਰਵਾਇਆ ਗਿਆ ਹੈ। ਇਸ ਨੂੰ ਲਾਰੈਂਸ ਤੇ ਵਿਸ਼ਨੂੰ ਦੇ ਕਹਿਣ ’ਤੇ ਲਛਮਣ ਦੇਵਾਸੀ ਸਨਚੋਰ ਦਾ ਕਤਲ ਕੀਤਾ ਸੀ, ਤੇ ਇਹ ਭਗੋੜਾ ਚੱਲ ਰਿਹਾ ਸੀ। ਇਸ ਨੂੰ ਚੱਕ ਕੇ ਇਸ ਦਾ ਚੰਗਾ ਮਾਣ ਤਾਣ ਕਰਕੇ ਇਸ ਦਾ ਯਮੁਨਾਨਗਰ ਕੋਲ ਗੋਲੀਆਂ ਮਾਰੀਆਂ। ਇਹ ਗਿਫਟ ਹੈ ਤੇਨੂੰ ਗੋਲਡੀ ਬਰਾੜਾ ਸਾਡੇ ਵੱਲੋਂ। ਤੂੰ ਤੇ ਲਾਰੈਂਸ ਇੰਟਰਵਿਊ ਤੇ ਫੁਕਰੀਆਂ ਮਾਰਨ ਦੇ ਚੱਕਰ ਵਿਚ ਬਿਨਾਂ ਗੱਲ ਤੋਂ ਉਡਦੇ ਤੀਰ ਲੈ ਲਏ। ਬਾਕੀ ਤੂੰ ਕਹਿੰਦਾ ਸੁੱਖਾ ਦੁਨੇਕੇ ਨੂੰ ਮੈਂ ਆਪਣੇ ਹੱਥੀਂ ਮਾਰਿਆ। ਉਸ ਨੂੰ ਤੁਸੀਂ ਭਰੋਸੇ ਵਿਚ ਲੈ ਕੇ ਮਾਰਿਆ। ਪਿੱਠ ’ਤੇ ਵਾਰ ਕੀਤਾ। ਗੁਗਾਮਾੜੀ ਤੁਸੀਂ ਭਰਾ ਬਣਾ ਕੇ ਮਾਰ ’ਤਾ। ਸਿੱਧੂ ਮੂਸੇਵਾਲਾ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਮਾਰਤਾ। ਤੂੰ ਕਹਿੰਦਾ ਕਿ ਜਿਹੜੇ ਮਰਜ਼ੀ ਦੇਸ਼ ’ਚ ਮਿਲ ਲਵੋ। ਸਾਨੂੰ ਦੱਸ ਕਿੱਥੇ ਮਿਲਣਾ। ਅਸੀਂ ਤੇਰੇ ਵਾਂਗ ਫੁਕਰੀਆਂ ਨਹੀਂ ਮਾਰਦੇ। ਇਹ ਸੁੱਖੇ ਤੇ ਮਾਨ ਜੈਤੋਂ ਦਾ ਬਦਲਾ ਲਿਆ। ਤੂੰ ਆਪਣੇ ਆਪ ਨੂੰ ਬਹੁਤ ਖੱਬੀ-ਖਾਨ ਸਮਝਦਾ। ਹੁਣ ਤੈਨੂੰ ਅਸੀਂ ਦੱਸਾਂਗੇ ਵੈਰ ਕੀ ਹੁੰਦਾ। 

ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖਬਾਣੀ, ਜਾਰੀ ਹੋਇਆ ਮੀਂਹ ਦਾ ਅਲਰਟ

ਕੀ ਕਹਿਣਾ ਹੈ ਪੁਲਸ ਦਾ

ਯਮੁਨਾਨਗਰ ਸਦਰ ਥਾਣੇ ਦੇ ਐੱਸ. ਐੱਚ. ਓ. ਜੋਗਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਂ ਰਾਜਨ ਹੈ ਅਤੇ ਉਹ ਲਾਡਵਾ ਦੇ ਪਿੰਡ ਮਹਿਰਾ ਦਾ ਰਹਿਣ ਵਾਲਾ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ’ਚ ਜ਼ਿਆਦਾ ਕੁਝ ਨਹੀਂ ਕਿਹਾ ਹੈ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਛਾਇਆ ਮਾਤਮ, ਭਿਆਨਕ ਹਾਦਸੇ ਨੇ ਉਜਾੜ ਦਿੱਤੀਆਂ ਖ਼ੁਸ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News