ਮੋਗਾ ਪੁਲਸ ਨੇ ਬੰਬੀਹਾ ਗੈਂਗ ਦੇ 2 ਸ਼ੂਟਰ ਕੀਤੇ ਗ੍ਰਿਫ਼ਤਾਰ, ਅਸਲਾ ਵੀ ਹੋਇਆ ਬਰਾਮਦ

Tuesday, Aug 08, 2023 - 05:26 PM (IST)

ਮੋਗਾ ਪੁਲਸ ਨੇ ਬੰਬੀਹਾ ਗੈਂਗ ਦੇ 2 ਸ਼ੂਟਰ ਕੀਤੇ ਗ੍ਰਿਫ਼ਤਾਰ, ਅਸਲਾ ਵੀ ਹੋਇਆ ਬਰਾਮਦ

ਮੋਗਾ (ਕਸ਼ਿਸ) : ਮੋਗਾ ਪੁਲਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਬੰਬੀਹਾ ਗੈਂਗ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 2 ਪਿਸਤੌਲਾਂ 32 ਬੋਰ, 8 ਰੋਂਦ ਜ਼ਿੰਦਾ ਅਤੇ 200 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਵਨੀਤ ਸ਼ਰਮਾ ਪੁੱਤਰ ਜਵਾਹਰ ਲਾਲ ਸ਼ਰਮਾ ਵਾਸੀ ਮੋਗਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਦਫ਼ਤਰ 'ਚ ਬੈਠਾ ਸੀ ਕਿ 2 ਲੋਕ ਮੋਟਰਸਾਈਕਲ 'ਤੇ ਆਏ। ਇਨ੍ਹਾਂ 'ਚੋਂ ਇਕ ਨੇ ਪਿਸਤੌਲ ਕੱਢ ਕੇ ਦਫ਼ਤਰ ਦੇ ਮੈਂਬਰਾਂ ਅਤੇ ਕੁੜੀਆਂ 'ਤੇ ਤਾਣ ਦਿੱਤੀ ਅਤੇ ਫਾਇਰ ਕਰਨ ਲਈ 2 ਵਾਰ ਟ੍ਰਿਗਰ ਦਬਾਇਆ ਪਰ ਪਿਸਤੌਲ ਕਿਸੇ ਕਾਰਨ ਨਹੀਂ ਚੱਲੀ। ਫਿਰ ਉਸ ਦੇ ਰੌਲਾ ਪਾਉਣ 'ਤੇ ਦੋਵੇਂ ਦੋਸ਼ੀ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : DGP ਦੇ ਦੌਰੇ ਤੋਂ ਕੁੱਝ ਘੰਟਿਆਂ ਮਗਰੋਂ ਹੀ ਮੰਦਰ 'ਚੋਂ ਮੂਰਤੀ ਚੋਰੀ, ਸ਼ਰਧਾਲੂਆਂ ਦਾ ਭੜਕਿਆ ਗੁੱਸਾ

ਇਸ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਇਸ ਮਗਰੋਂ ਮੋਗਾ-ਜਲੰਧਰ ਹਾਈਵੇਅ 'ਤੇ ਜਦੋਂ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੋਗਾ ਸਾਈਡ ਤੋਂ 2 ਨੌਜਵਾਨ ਭੱਜਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਮਗਰ ਕਾਫ਼ੀ ਲੋਕ ਲੱਗੇ ਹੋਏ ਸਨ। ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਅੰਕਿਤ ਕਾਦੀਆਂ ਪੁੱਤਰ ਬਾਬੂ ਰਾਮ ਵਾਸੀ ਉੱਤਰ ਪ੍ਰਦੇਸ਼ ਅਤੇ ਸੰਤੋਸ਼ ਉਰਫ਼ ਸਾਇਕ ਪੁੱਤਰ ਮਨੋਜ ਵਾਸੀ ਬਿਹਾਰ ਵੱਜੋਂ ਹੋਈ।

ਇਹ ਵੀ ਪੜ੍ਹੋ : ਲੁਧਿਆਣਾ 'ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, ਪੁਲਸ ਨੇ 15 ਲੱਖ ਰੁਪਿਆ ਕੀਤਾ ਬਰਾਮਦ

ਦੋਹਾਂ ਕੋਲੋਂ ਤਲਾਸ਼ੀ ਦੌਰਾਨ 2 ਪਿਸਤੌਲਾਂ 32 ਬੋਰ, 8 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਹਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਵਨੀਤ ਕੁਮਾਰ ਦੇ ਦਫ਼ਤਰ ਵਿਖੇ ਫਾਇਰਿੰਗ ਕਰਨ ਗਏ ਸੀ ਪਰ ਪਿਸਤੌਲ ਨਾ ਚੱਲਣ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਹੋ ਗਈ। ਫਿਲਹਾਲ ਪੁਲਸ ਵੱਲੋਂ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News