ਬੰਬੀਹਾ ਗੈਂਗ ਦੇ ਚਾਰ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਮਨਕੀਰਤ ਔਲਖ ਤੇ ਬੱਬੂ ਮਾਨ ਦਾ ਕਰਨਾ ਸੀ ਕਤਲ

Wednesday, Mar 15, 2023 - 06:37 PM (IST)

ਬੰਬੀਹਾ ਗੈਂਗ ਦੇ ਚਾਰ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਮਨਕੀਰਤ ਔਲਖ ਤੇ ਬੱਬੂ ਮਾਨ ਦਾ ਕਰਨਾ ਸੀ ਕਤਲ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਦੇ ਆਪਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁੱਛਗਿੱਛ ਵਿਚ ਵੱਡੇ ਖੁਲਾਸੇ ਹੋਏ ਹਨ। ਗੁਰਗਿਆਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ। ਗੈਂਗ ਨੂੰ ਅਰਮਾਨੀਆ ਵਿਚ ਲੁਕਿਆ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬੂੜੇਲ ਦੇ ਮਨੂੰ ਬੱਟਾ (29), ਪੰਚਕੂਲਾ ਦਾ ਅਮਨ ਕੁਮਾਰ ਉਰਫ ਵਿੱਕੀ (29), ਮਲੋਆ ਦਾ ਸੰਜੀਵ ਉਰਫ ਸੰਜੂ (23) ਅਤੇ ਕੁਲਦੀਪ ਉਰਫ ਕਿੰਮੀ (26) ਦੇ ਰੂਪ ਵਿਚ ਹੋਈ ਹੈ। ਬੀਤੀ 12 ਮਾਰਚ ਨੂੰ ਸੈਕਟਰ 49 ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ 384, 386, 120 ਬੀ ਅਤੇ ਆਰਮਸ ਐਕਟ ਦੀ ਧਾਰਾ 25, 54, 59 ਵਿਚ ਦਰਜ ਕੇਸ ਵਿਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ’ਚ ਨਵਾਂ ਮੋੜ, ਅਨੰਦਪੁਰ ਸਾਹਿਬ ਨਾਲ ਗਏ ਜਿਗਰੀ ਦੋਸਤ ਨੇ ਕੀਤੇ ਵੱਡੇ ਖ਼ੁਲਾਸੇ

ਗੈਂਗ ਨੂੰ ਵਟਸਐੱਪ ਰਾਹੀਂ ਆਪਰੇਟ ਕੀਤਾ ਜਾਂਦਾ ਹੈ

ਆਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਗੈਂਗ ਨੂੰ ਵਿਦੇਸ਼ ਵਿਚ ਬੈਠੇ ਗੈਂਗਸਟਰ ਵਟਸਐੱਪ ਰਾਹੀਂ ਆਪਰੇਟ ਕਰਦੇ ਹਨ। ਜਿਸ ਰਾਹੀਂ ਵਪਾਰੀਆਂ, ਹੋਟਲ, ਕਲੱਬ, ਡਿਸਕ ਮਾਲਕਾਂ, ਪ੍ਰਾਪਰਟੀ ਡੀਲਰਾਂ ਤੋਂ ਵਸੂਲੀ ਕੀਤੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਪਾਰਟੀ ਬੀਤੀ 12 ਮਾਰਚ ਨੂੰ ਸੈਕਟਰ 50 ਵਿਚ ਸਪੋਰਟਸ ਕੰਪਲੈਕਸ ਕੋਲ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਸ਼ਾਮ ਲਗਭਗ 5.30 ਵਜੇ ਇਕ ਸੂਤਰ ਨੇ ਪੁਲਸ ਨੂੰ ਗੈਂਗਸਟਰ ਖੁੱਡਾ ਅਲੀ ਸ਼ੇਰ ਵਾਸੀ ਲੱਕੀ ਪਟਿਆਲਾ ਅਤੇ ਕੈਨੇਡਾ ਬੈਠੇ ਉਸ ਦੇ ਸਾਥੀ ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ਵਿਚ ਰਹਿ ਰਹੇ ਲਾਲੀ ਦੇ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਲੱਕੀ ਪਟਿਆਲ ਅਤੇ ਉਸ ਦੇ ਸਾਥੀਆਂ ਦੇ ਕਹਿਣ ’ਤੇ ਮਲੋਆ ਦਾ ਮੁਕੁਲ ਰਾਣਾ, ਉਸ ਦਾ ਦੋਸਤ ਬੁੜੈਲ ਵਾਸੀ ਮਨੂੰ ਬੱਟਾ ਆਉਣ ਵਾਲੇ ਦਿਨਾਂ ਵਿਚ ਚੰਡੀਗੜ੍ਹ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਜਾਣਕਾਰੀ ਦੇ ਆਧਾਰ ’ਤੇ ਸੈਕਟਰ 49 ਥਾਣੇ ਵਿਚ ਕੇਸ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ : ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚੋਂ ਲੈ ਗਈ ਹੋਣੀ, ਅਧੂਰੇ ਰਹਿ ਗਏ ਸੁਫ਼ਨੇ, ਧਾਹਾਂ ਮਾਰ ਰੋਇਆ ਪਰਿਵਾਰ

ਪੁਲਸ ਨੇ ਕਾਰਵਾਈ ਕਰਦੇ ਹੋਏ 12 ਮਾਰਚ ਨੂੰ ਮਨੂੰ ਬੱਟਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ .32 ਬੋਰ ਹਥਿਆਰ, ਮੈਗਜ਼ੀਨ ਅਤੇ 5 ਕਾਰਤੂਸ ਅਤੇ ਇਕ ਸਕੌਡਾ ਕਾਰ ਬਰਾਮਦ ਹੋਈ। ਇਸ ਤੋਂ ਬਾਅਦ 13 ਮਾਰਚ ਨੂੰ ਅਮਨ ਕੁਮਾਰ ਉਰਫ ਵਿੱਕੀ, ਕਮਲਦੀਪ ਉਰਫ ਕਿੰਮੀ, ਸੰਜੀਵ ਉਰਫ ਸੰਜੂ ਨੂੰ ਫੜਿਆ ਗਿਆ। ਅਮਨ ਤੋਂ .30 ਬੋਰ ਦੇ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ। ਉਥੇ ਹੀ ਕਮਲਦੀਪ ਉਰਫ ਕਿਮੀ ਤੋਂ .32 ਬੋਰ ਦੀ ਰਿਵਾਲਵਰ ਅਤੇ ਸੰਜੀਵ ਉਰਫ ਸੰਜੂ ਤੋਂ ਵੀ .32 ਬੋਰ ਦੀ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਨਵੀਂ ਆਬਕਾਰੀ ਨੀਤੀ ’ਚ ਵੱਡਾ ਐਲਾਨ, ਠੇਕਿਆਂ ਦੇ ਨਾਲ ‘ਖਾਸ ਦੁਕਾਨਾਂ’ ਤੋਂ ਵੀ ਮਿਲੇਗੀ ਸ਼ਰਾਬ

ਕਮਲੀਦਪ ਨੇ ਪੁਲਸ ਕੋਲ ਕਬੂਲਿਆ ਕਿ ਉਸ ਨੇ ਸਾਲ 2020 ਵਿਚ ਬਾਊਂਸਰ ਸੁਰਜੀਤ ਸਿੰਘ ਦੀ ਸੈਕਟਰ 38 ਵਿਚ ਕਤਲ ਦੀ ਯੋਜਨਾ ਬਣਾਈ ਸੀ। ਉਹ ਪ੍ਰਿੰਸ ਦਾ ਦੋਸਤ ਹੈ ਜੋ ਕੈਨੇਡਾ ਵਿਚ ਰਹਿੰਦਾ ਹੈ ਅਤੇ ਪਹਿਲਾਂ ਖੁੱਡਾ ਅਲੀ ਸ਼ੇਰ ਵਿਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਸੁਰਜੀਤ ਦੇ ਕਤਲ ਤੋਂ ਹਫਤਾ ਪਹਿਲਾਂ ਉਸ ਨੂੰ ਪ੍ਰਿੰਸ ਦੀ ਕਾਲ ਆਈ ਸੀ। ਉਸ ਨੇ ਦੋ ਸ਼ੂਟਰਾਂ ਬਾਰੇ ਦੱਸਿਆ ਸੀ। ਪ੍ਰਿੰਸ ਨੇ ਕਮਲਦੀਪ ਨੂੰ ਉਨ੍ਹਾਂ ਨੂੰ ਲੋਜਿਸਟਿਕ ਸਪੋਰਟ ਦੇਣ ਲਈ ਕਿਹਾ ਸੀ। ਉਨ੍ਹਾਂ ਦੇ ਨਾਂ ਨੀਰਜ ਗੁਪਤਾ ਉਰਫ ਚਸਕਾ ਅਤੇ ਦੀਪਕ ਮਾਨ ਸੀ। ਕਮਲਦੀਪ ਨੇ ਉਨ੍ਹਾਂ ਨੂੰ ਲੋਜਿਸਟਿਕ ਸਪੋਰਟ ਪਹੁੰਚਾਈ। ਉਥੇ ਹੀ ਮੁਕੁਲ ਰਾਣਾ ਨੇ ਸੁਰਜੀਤ ਦੀ ਰੇਕੀ ਕਰਨ ਵਿਚ ਸ਼ੂਟਰਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਜਦੋਂ ਨੀਰਜ ਚਸਕਾ ਫੜਿਆ ਗਿਆ ਤਾਂ ਕਮਲਦੀਪ ਘਬਰਾ ਗਿਆ। ਉਸ ਨੂੰ ਲੱਗਾ ਕਿ ਵਿਰੋਧੀ ਗੈਂਗ ਉਸ ਨੂੰ ਮਾਰ ਦੇਵੇਗੀ। ਜਿਸ ਬਾਰੇ ਉਸ ਨੇ ਮਕੁਲ ਰਾਣਾ ਅਤੇ ਪ੍ਰਿੰਸ ਨੂੰ ਦੱਸਿਆ। ਪ੍ਰਿੰਸ ਦੇ ਕਹਿਣ ’ਤੇ ਮੁਕੁਲ ਨੇ ਉਸ ਨੂੰ ਅਤੇ ਸੰਜੀਵ ਨੂੰ ਹਥਿਆਰ ਮੁਹੱਈਆ ਕਰਵਾਏ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਕੀਤੀ ਮੀਂਹ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ’ਚ ਫਿਰ ਬਦਲੇਗਾ ਮੌਸਮ

ਅਮਨ ਨੇ ਪੁਲਸ ਨੂੰ ਦੱਸਿਆ ਕਿ ਉਹ ਪ੍ਰਿੰਸ ਦਾ ਦੋਸਤ ਹੈ ਅਤੇ ਵਟਸਐਪ ’ਤੇ ਅਕਸਰ ਉਸ ਨਾਲ ਗੱਲਬਾਤ ਹੁੰਦੀ ਸੀ। ਉਸ ਨੇ ਉਸ ਨੂੰ ਕਮਲਦੀਪ ਨੂੰ ਦੂਜੇ ਗੈਂਗ ਤੋਂ ਬਚਣ ਲਈ ਹਥਿਆਰ ਮੁਹੱਈਆ ਕਰਵਾਇਆ ਸੀ। ਪ੍ਰਿੰਸ ਨੇ ਅਮਨ ਤੋਂ ਪੁੱਛਿਆ ਸੀ ਕਿ ਕੀ ਉਸ ਦਾ ਜੰਮੂ ਕਸ਼ਮੀਰ ਵਿਚ ਕੋਈ ਕੁਨੈਕਸ਼ਨ ਹੈ? ਅਮਨ ਨੇ ਪੁੱਛਣ ’ਤੇ ਉਸ ਨੂੰ ਦੱਸਿਆ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਦਲਾ ਲੈਣਾ ਹੈ। ਇਸ ਲਈ ਬੱਬੂ ਮਾਨ ਅਤੇ ਮਨਕੀਰਤ ਔਰਥ ਨੂੰ ਮਾਰਨਾ ਹੈ। ਇਸ ਲਈ ਏ. ਕੇ. 47 ਵਰਗੇ ਵੱਡੇ ਹਥਿਆਰਾਂ ਦੀ ਜ਼ਰੂਰਤ ਪਵੇਗੀ। ਜੋ ਕਿ ਸ਼੍ਰੀਨਗਰ ਤੋਂ ਲਿਆਉਣੇ ਪੈਣਗੇ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਕਿੰਨਰਾਂ ਨੇ ਕੁੱਟੇ ਕਿੰਨਰ, ਵੀਡੀਓ ’ਚ ਦੇਖੋ ਕਿਵੇਂ ਧੂਹ-ਧੂਹ ਕੁੱਟੀ ‘ਦੀਵਾਨੀ ਜੱਟੀ’


author

Gurminder Singh

Content Editor

Related News