ਮੈਂ ਪੂਰੀ ਤਰ੍ਹਾਂ ਤੰਦਰੁਸਤ, ਕੋਰੋਨਾ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ ਨੈਗੇਟਿਵ : ਧਾਲੀਵਾਲ
Friday, Aug 28, 2020 - 02:14 PM (IST)
ਫਗਵਾੜਾ (ਜਲੋਟਾ)— ਪੰਜਾਬ ਵਿਧਾਨ ਸਭਾ 'ਚ ਹੋਣ ਜਾ ਰਹੇ ਇਜਲਾਸ 'ਚ ਫਗਵਾੜਾ ਵਾਸੀਆਂ ਦੀ ਆਵਾਜ਼ ਬਣ ਕੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਦੀ ਮੰਗ ਕਰਾਂਗਾ। ਇਹ ਪ੍ਰਗਟਾਵਾ ਸਥਾਨਕ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਲੋਕਾਂ ਦੀ ਸੇਵਾ ਪ੍ਰਤੀ ਇਕ ਸੇਵਾਦਾਰ ਵਜੋਂ ਕੰਮ ਕਰ ਰਹੇ ਹਨ। ਫਗਵਾੜਾ ਨਿਵਾਸੀਆਂ ਦੀਆਂ ਅਰਦਾਸਾਂ ਸਦਕਾ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਕੋਰੋਨਾ ਵਾਇਰਸ ਸਬੰਧੀ ਮੈਡੀਕਲ ਰਿਪੋਰਟ ਨੈਗੇਟਿਵ ਆ ਚੁਕੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 5900 ਤੋਂ ਪਾਰ
ਉਨ੍ਹਾਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਇਹ ਇਸ ਦਾ ਹੀ ਨਤੀਜਾ ਹੈ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਹੈ। 'ਕੋਰੋਨਾ ਵਾਇਰਸ' ਕਾਰਨ ਅੱਜ ਦੇਸ਼ 'ਚ ਗੰਭੀਰ ਹਾਲਾਤ ਬਣੇ ਹੋਏ ਹਨ ਪਰ ਇਸ ਮੁਸ਼ਕਲ ਸਮੇਂ 'ਚ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਖਭਾਲ ਅਤੇ ਕੰਮ ਨੇ ਕੈਪਟਨ ਸਰਕਾਰ ਪ੍ਰਤੀ ਪੰਜਾਬੀਆਂ ਦਾ ਪਿਆਰ ਅਤੇ ਵਿਸ਼ਵਾਸ਼ ਹੋਰ ਮਜ਼ਬੂਤ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਹੁਣ ਜਲੰਧਰ 'ਚ ਨੂੰਹ ਨੇ ਘਰੋਂ ਕੱਢੀ ਸੱਸ, ਜਾਣੋ ਕੀ ਹੈ ਮਾਮਲਾ (ਵੀਡੀਓ)
ਧਾਲੀਵਾਲ ਨੇ ਕਿਹਾ ਕਿ ਫਗਵਾੜਾ ਤੋਂ ਵਿਧਾਇਕ ਹੋਣ ਦੇ ਨਾਤੇ ਉਹ ਫਗਵਾੜਾ ਦੇ ਸਾਰੇ ਵਿਕਾਸ ਲਈ ਵਚਨਬੱਧ ਹਨ ਅਤੇ ਹਮੇਸ਼ਾ ਰਹੇਗਾ। ਫਗਵਾੜਾ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜੀਹ ਰਹੀ ਹੈ। ਇਸ ਏਜੰਡੇ ਨਾਲ ਉਹ ਇਸ ਵਾਰ ਪੰਜਾਬ ਅਸੈਂਬਲੀ ਲਈ ਹੋਣ ਵਾਲੇ ਸੈਸ਼ਨ ਵਿਚ ਹਿੱਸਾ ਲੈਣ ਜਾ ਰਹੇ ਹਨ ਅਤੇ ਫਗਵਾੜਾ ਨਿਵਾਸੀਆਂ ਨੂੰ ਇਕ ਵਾਰ ਫਿਰ ਭਰੋਸਾ ਦਿਵਾਉਣਗੇ ਕਿ ਜਦੋਂ ਤਕ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤਕ ਉਹ ਸਾਹ ਨਹੀਂ ਲੈਣਗੇ।
ਇਹ ਵੀ ਪੜ੍ਹੋ: ਡਾਕਟਰ ਬੀਬੀ ਦੀ ਗੁੰਡਾਗਰਦੀ, ਗਰਭਵਤੀ ਜਨਾਨੀ ਨੂੰ ਧੱਕੇ ਮਾਰ ਸਿਵਲ ਹਸਪਤਾਲ 'ਚੋਂ ਕੱਢਿਆ ਬਾਹਰ