ਪਾਰਟੀ ਦਾ ਮਾੜੇ ਸਮੇਂ ''ਚ ਸਾਥ ਛੱਡਣ ਵਾਲਿਆਂ ''ਤੇ ਵਰ੍ਹੇ ਬਲਵਿੰਦਰ ਭੂੰਦੜ, ਕਹੀਆਂ ਇਹ ਗੱਲਾਂ

Sunday, Feb 19, 2023 - 09:08 PM (IST)

ਪਾਰਟੀ ਦਾ ਮਾੜੇ ਸਮੇਂ ''ਚ ਸਾਥ ਛੱਡਣ ਵਾਲਿਆਂ ''ਤੇ ਵਰ੍ਹੇ ਬਲਵਿੰਦਰ ਭੂੰਦੜ, ਕਹੀਆਂ ਇਹ ਗੱਲਾਂ

ਬੂਢਲਾਡਾ (ਮਨਜੀਤ) : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਆਬਜ਼ਰਵਰ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਪਾਰਟੀ ਹੈ ਅਤੇ ਹਨ੍ਹੇਰੀਆ ਹਵਾਵਾਂ ਵਿੱਚ ਡੋਲਣ ਵਾਲੀ ਨਹੀਂ ਹੈ। ਸਮੇਂ ਅਨੁਸਾਰ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਅਕਾਲੀ ਦਲ ਕਦੇ ਵੀ ਡੋਲਿਆ ਨਹੀਂ। ਭੂੰਦੜ ਅੱਜ ਪਿੰਡ ਗੁੜੱਦੀ ਦੇ ਯੂਥ ਅਕਾਲੀ ਆਗੂ ਰਮਨਦੀਪ ਸਿੰਘ ਚਹਿਲ ਅਤੇ ਪਿੰਡ ਬੱਛੋਆਣਾ ਦੇ ਨਛੱਤਰ ਸਿੰਘ ਟਕਸਾਲੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : ਸਰਹੱਦ ਪਾਰ : ਮਸਜਿਦ ਕੰਪਲੈਕਸ ’ਚ ਮੌਲਵੀ ਦਾ ਗੋਲ਼ੀ ਮਾਰ ਕੇ ਕਤਲ, ਭਾਬੀ ਨਾਲ ਸਨ ਨਾਜਾਇਜ਼ ਸਬੰਧ

ਭੂੰਦੜ ਨੇ ਕਿਹਾ ਕਿ ਜੋ ਮਾੜੇ ਵਕਤ ਪਾਰਟੀ ਨਾਲ ਨਹੀਂ ਖੜ੍ਹਦੇ, ਉਹ ਮੌਕਾਪ੍ਰਸਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਲੋਕ ਅੱਜ ਵੀ ਚੱਟਾਨ ਵਾਂਗ ਖੜ੍ਹੇ ਹਨ ਜੋ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਅਕਾਲੀ ਦਲ ਦਾ ਸਾਥ ਛੱਡ ਕੇ ਚਲੇ ਗਏ ਹਨ, ਉਨ੍ਹਾਂ ਤੋਂ ਵੱਡਾ ਕੋਈ ਮੌਕਾਪ੍ਰਸਤ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਕਲਯੁਗੀ ਪੁੱਤ ਨੇ ਦੋਸਤ ਨਾਲ ਮਿਲ ਕੇ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਰਹਿ ਜਾਵੋਗੇ ਹੈਰਾਨ

ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਸਰਕਾਰ ਦੇ ਦਮਨ ਅੱਗੇ ਝੁੱਕਣ ਵਾਲੀ ਨਹੀਂ ਹੈ। ਆਉਂਦੇ ਸਮੇਂ ਵਿੱਚ ਅਕਾਲੀ ਦਲ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗਾ। ਇਸ ਮੌਕੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਰਮਨਦੀਪ ਸਿੰਘ ਗੁੜੱਦੀ, ਜਤਿੰਦਰ ਸਿੰਘ ਸੋਢੀ, ਪ੍ਰਧਾਨ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


author

Mandeep Singh

Content Editor

Related News