ਫਿਰੋਜ਼ਪੁਰ : ਬੂਥ ਕੈਪਚਰ ਕਰ ਬੈਲਟ ਬਾਕਸ ਨੂੰ ਲਗਾਈ ਅੱਗ, 1 ਵੋਟਰ ਦੀ ਮੌਤ (ਵੀਡੀਓ)

Sunday, Dec 30, 2018 - 01:47 PM (IST)

ਫਿਰੋਜ਼ਪੁਰ (ਕੁਮਾਰ) : ਇਥੋਂ ਦੇ ਪਿੰਡ ਲਖਬੀਰ 'ਚ ਅੱਜ ਪੰਚਾਇਤੀ ਚੋਣਾਂ ਦੌਰਾਨ ਸ਼ਰਾਰਤੀ ਤੱਤਾਂ ਨੇ ਪੇਪਰ ਖੋਹ ਕੇ ਅੱਗ ਦੇ ਹਵਾਲੇ ਕਰ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਰਾਰਤੀ ਤੱਤ ਬਾਹਰ ਤੋਂ ਆਏ ਸਨ ਅਤੇ ਉਨ੍ਹਾਂ ਨੇ ਬੈਲਟ ਪੇਪਰ ਨੂੰ ਅੱਗ ਲੱਗਾ ਦਿੱਤੀ। ਜਾਂਦੇ ਸਮੇਂ ਇਨ੍ਹਾਂ ਸ਼ਰਾਰਤੀ ਤੱਤਾਂ ਨੇ ਤੇਜ਼ ਰਫਤਾਰ ਗੱਡੀ ਚੱਲਾ ਕੇ 60 ਸਾਲ ਦੇ ਵੋਟਰ ਮਹਿੰਦਰ ਸਿੰਘ ਨੂੰ ਗੱਡੀ ਦੇ ਹੇਠਾਂ ਕੁਚਲ ਦਿੱਤਾ। ਜ਼ਖ਼ਮੀ ਹੋਏ ਮਹਿੰਦਰ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। 

PunjabKesari

ਸ਼ੋਰ ਸ਼ਰਾਬਾ ਹੋਣ 'ਤੇ ਮੌਕੇ 'ਤੇ ਪੁੱਜੇ ਐੱਸ. ਪੀ. ਬਲਜੀਤ ਸਿੰਘ ਸਿੱਧੂ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੈਲਟ ਪੇਪਰ ਸਾੜਨ ਦੀ ਇਸ ਘਟਨਾ ਨੂੰ ਲੈ ਕੇ ਪੁਲਸ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰੇਗੀ। 


author

Anuradha

Content Editor

Related News