ਗੁਬਾਰੇ ਵਾਲੀ ਟੈਂਕੀ ਫਟਣ ਨਾਲ ਪਿਓ ਅਤੇ 5 ਸਾਲਾ ਪੁੱਤ ਝੁਲਸੇ, ਹਾਲਤ ਗੰਭੀਰ

Saturday, Mar 19, 2022 - 05:30 PM (IST)

ਬਟਾਲਾ (ਜ. ਬ., ਬੇਰੀ, ਯੋਗੀ, ਅਸ਼ਵਨੀ)- ਗੁਬਾਰੇ ਵਾਲੀ ਟੈਂਕੀ ਫਟਣ ਨਾਲ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਗਏ ਪਿਉ-ਪੁੱਤ ਦੇ ਬੁਰੀ ਤਰ੍ਹਾਂ ਝੁਲਸਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਵਾਸੀ ਪਿੰਡ ਮਠੋਲਾ ਪਰਿਵਾਰ ਸਮੇਤ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਲਈ ਗਿਆ ਹੋਇਆ ਸੀ। ਮੇਲੇ ਦੌਰਾਨ ਉਸ ਦਾ 5 ਸਾਲਾ ਮੁੰਡਾ ਏਕਮਜੀਤ ਸਿੰਘ ਗੁਬਾਰੇ ਲੈਣ ਲਈ ਜ਼ਿੱਦ ਕਰਨ ਲੱਗ ਪਿਆ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਜਦੋਂ ਉਕਤ ਵਿਅਕਤੀ ਆਪਣੇ ਮੁੰਡੇ ਨੂੰ ਗੁਬਾਰੇ ਲੈ ਕੇ ਦੇਣ ਲਈ ਗੁਬਾਰਿਆਂ ਵਾਲੇ ਕੋਲ ਪਹੁੰਚਿਆ ਤਾਂ ਅਚਾਨਕ ਗੁਬਾਰੇ ਵਾਲੀ ਟੈਂਕੀ, ਜਿਸ ’ਚ ਗੈਸ ਭਰੀ ਪਈ ਸੀ, ਫਟ ਗਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ’ਚ ਉਕਤ ਦੋਵੋਂ ਪਿਉ-ਪੁੱਤ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਪਹੁੰਚਿਆ। ਡਾਕਟਰਾਂ ਵਲੋਂ ਫਸਟ ਏਡ ਦੇਣ ਉਪਰੰਤ ਉਕਤ ਦੋਵਾਂ ਦੀ ਹਾਲਤ ਗੰਭੀਰ ਹੁੰਦੀ ਦੇਖ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਸੁੱਤੇ ਹੋਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ

ਇਹ ਵੀ ਪਤਾ ਲੱਗਾ ਹੈ ਕਿ ਗੁਰਦੀਪ ਸਿੰਘ ਤੇ ਏਕਮਜੀਤ ਦੀ ਹਾਲਤ ਹੋਰ ਜ਼ਿਆਦਾ ਨਾਜ਼ੁਕ ਹੁੰਦੀ ਦੇਖ ਇਥੋਂ ਦੇ ਡਾਕਟਰਾਂ ਇਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਵਿਖੇ ਐਂਬੂਲੈਂਸ 108 ਰਾਹੀਂ ਰੈਫਰ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਦੇ ਮੈਡੀਕਲ ਕਾਲਜ ’ਚ ਹੋਇਆ ਸਿਲੰਡਰ ਬਲਾਸਟ, ਦੇਖੋ ਤਸਵੀਰਾਂ


rajwinder kaur

Content Editor

Related News