ਤੇਜ਼ ਰਫਤਾਰ ਬਲੈਰੋ ਨੇ ਭੰਨੇ ਬਿਜਲੀ ਦੇ ਖੰਭੇ

Sunday, Jun 24, 2018 - 01:43 AM (IST)

 ਗੁਰਦਾਸਪੁਰ,  (ਹਰਮਨਪ੍ਰੀਤ) -  ਬੀਤੀ ਰਾਤ 12 ਵਜੇ ਸੰਗਲਪੁਰ ਰੋਡ ’ਤੇ ਇਕ ਤੇਜ਼ ਰਫਤਾਰ ਬਲੈਰੋ ਗੱਡੀ ਨੇ ਬਿਜਲੀ ਦੇ 2 ਖੰਭੇ ਤੋਡ਼ਨ ਤੋਂ ਇਲਾਵਾ ਮੀਟਰਾਂ ਵਾਲੇ ਬਕਸੇ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦੇ ਚੱਲਦਿਆਂ 2 ਟਰਾਂਸਫਾਰਮਰਾਂ ਦੀ ਸਪਲਾਈ ਸਾਰੀ ਰਾਤ ਅਤੇ ਸਾਰਾ ਦਿਨ ਠੱਪ ਰਹੀ। ਪਾਵਰਕਾਮ ਦੇ ਜੇ. ਈ. ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਇਕ ਬਲੈਰੋ ਗੱਡੀ ਨੇ ਬਿਜਲੀ ਦੇ 2 ਖੰਬੇ ਤੋਡ਼ ਦਿੱਤੇ, ਜਿਸ ਨਾਲ ਤਾਰਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ। ਇਸ ਦੇ ਨਾਲ ਹੀ ਖੰਭਿਆਂ ਦੇ ਨੇਡ਼ੇ ਲੱਗਾ 20 ਮੀਟਰਾਂ ਵਾਲਾ ਬਕਸਾ ਵੀ ਇਸ ਗੱਡੀ ਦੀ ਲਪੇਟ ’ਚ ਆ ਕੇ  ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਤਾਰਾਂ ਇੰਨੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ ਕਿ ਨੇਡ਼ਲੇ 2 ਟਰਾਂਸਫਾਰਮਰਾਂ ਦੀ ਸਪਲਾਈ ਕੱਟ ਕੇ ਬਾਕੀ ਦਾ ਫੀਡਰ ਚਾਲੂ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਸ ਗੱਡੀ ਨੇ ਸਡ਼ਕ ਕਿਨਾਰੇ ਖਡ਼੍ਹੀ ਇਕ ਹੋਰ ਕਾਰ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਹ ਬਲੈਰੋ ਗੱਡੀ ਕਾਹਨੂੰਵਾਨ ਚੌਂਕ ਸਥਿਤ ਇਕ ਡੇਅਰੀ  ਵੀ ਸੀ, ਜੋ ਜੰਮੂ ਤੋਂ ਪਨੀਰ ਛੱਡ ਕੇ ਵਾਪਸ ਆ ਰਹੀ ਸੀ। ਗੱਡੀ ’ਚ ਸਵਾਰ 2 ਵਿਅਕਤੀਆਂ ਵਿਚੋਂ ਪੁਲਸ ਨੇ ਇਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ। ਸਬੰਧਿਤ ਡਿਊਟੀ ਅਫ਼ਸਰ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਉਨ੍ਹਾਂ ਨੂੰ ਨੁਕਸਾਨ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਅਤੇ ਜੇਕਰ ਗੱਡੀ ਦੇ ਮਾਲਕਾਂ ਨੇ ਪਾਵਰਕਾਮ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇ. ਈ. ਰਾਜ ਕੁਮਾਰ ਨੇ ਕਿਹਾ ਕਿ ਸੋਮਵਾਰ ਤੱਕ ਐਸਟੀਮੈਟ ਤਿਆਰ ਕਰਕੇ ਸਾਰਾ ਨੁਕਸਾਨ ਗੱਡੀ ਮਾਲਕਾਂ ਕੋਲੋਂ ਵਸੂਲਿਆ ਜਾਵੇਗਾ।
 


Related News