ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ (ਵੀਡੀਓ)

8/13/2020 6:45:07 PM

ਚੰਡੀਗੜ੍ਹ— ਜਥੇਦਾਰ ਬਲਜੀਤ ਸਿੰਘ  ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਚੁਣ ਲਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਕੁੱਲ ਤਿੰਨ ਉਮੀਦਵਾਰ ਇੰਨ੍ਹਾਂ ਚੋਣਾਂ ਲਈ ਮੈਦਾਨ 'ਚ ਉਚਰੇ ਸਨ।

ਦਾਦੂਵਾਲ ਨੇ ਸਿਰਫ 2 ਵੋਟਾਂ ਦੇ ਫਰਕ ਨਾਲ ਇਹ ਪ੍ਰਧਾਨਗੀ ਹਾਸਲ ਕੀਤੀ ਹੈ। ਕੁੱਲ 36 ਮੈਂਬਰ ਸਨ ਜਿੰਨ੍ਹਾਂ 'ਚੋਂ 19 ਦਾਦੂਵਾਲ ਦੇ ਹਿੱਸੇ ਆਈਆਂ ਅਤੇ ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਨੂੰ ਕੁੱਲ 17 ਵੋਟਾਂ ਪਈਆਂ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਾਦੂਵਾਲ ਕਾਰਜਕਾਰੀ ਪ੍ਰਧਾਨ ਬਣੇ ਸਨ। ਬਲਜੀਤ ਸਿੰਘ ਦਾਦੂਵਾਲ ਦਾ ਮੁਕਾਬਲਾ ਝੀਂਡਾ ਗਰੁੱਪ ਦੇ ਜਸਬੀਰ ਸਿੰਘ ਨਾਲ ਸੀ।


shivani attri

Content Editor shivani attri