'ਮਾਸਟਰ ਬਲਦੇਵ' ਨੇ ਕੀਤੀ ਘਰ ਵਾਪਸੀ, ਕਿਹਾ ਸਾਰੇ ਗਿਲੇ-ਸ਼ਿਕਵੇ ਹੋਏ ਦੂਰ
Wednesday, Oct 16, 2019 - 03:52 PM (IST)

ਚੰਡੀਗੜ੍ਹ (ਰਮਨਜੀਤ) : ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਖਿਰਕਾਰ ਘਰ ਵਾਪਸੀ ਦਾ ਐਲਾਨ ਕਰ ਦਿਤਾ ਹੈ। ਮਾਸਟਰ ਬਲਦੇਵ ਸਿੰਘ ਨੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨਾਲ ਹੋਈ ਬੈਠਕ ਵਿੱਚ ਸਾਰੇ ਗਿਲੇ-ਸ਼ਿਕਵੇ ਦੂਰ ਹੋਣ ਦੀ ਗੱਲ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਨ ਨਾਲ ਹੋਈ ਗੱਲਬਾਤ ਤੋਂ ਬਾਅਦ ਸਾਰੇ ਭਰਮ-ਭੁਲੇਖੇ ਦੂਰ ਹੋ ਗਏ ਹਨ।
ਦੱਸਣਯੋਗ ਹੈ ਕਿ ਮਾਸਟਰ ਬਲਦੇਵ ਸਿੰਘ ਨਾਰਾਜ਼ਗੀ ਹੋਣ ਕਾਰਣ ਸੁਖਪਾਲ ਸਿੰਘ ਖਹਿਰਾ ਦੇ ਧੜੇ ਵਿੱਚ ਚਲੇ ਗਏ ਸਨ ਅਤੇ ਪਿਛਲੀ ਲੋਕ ਸਭਾ ਚੋਣ ਉਨ੍ਹਾਂ ਨੇ ਖਹਿਰਾ ਦੀ ਪਾਰਟੀ 'ਪੰਜਾਬੀ ਏਕਤਾ ਪਾਰਟੀ' ਦੇ ਵੱਲੋਂ ਲੋਕ ਸਭਾ ਫਰੀਦਕੋਟ ਸੀਟ ਤੋਂ ਲੜੀ ਸੀ।