ਪੰਜਾਬ ਦੇ ਸਿਹਤ ਮੰਤਰੀ ''ਬਲਬੀਰ ਸਿੱਧੂ'' ਹਸਪਤਾਲ ਦਾਖ਼ਲ, ''ਕੋਰੋਨਾ'' ਰਿਪੋਰਟ ਆਈ ਸੀ ਪਾਜ਼ੇਟਿਵ
Sunday, Oct 11, 2020 - 10:21 AM (IST)
ਮੋਹਾਲੀ (ਪਰਦੀਪ) : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਜਿਨ੍ਹਾਂ ਦੇ ਕੋਰੋਨਾ ਨਮੂਨੇ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਅਤੇ ਉਹ ਜ਼ੇਰੇ ਇਲਾਜ ਸਨ, ਉਨ੍ਹਾਂ ਨੂੰ ਸਿਟੀ ਸਕੈਨ ਅਤੇ ਹੋਰ ਸਿਹਤ ਸਬੰਧੀ ਜਾਂਚ ਦੇ ਲਈ ਮੋਹਾਲੀ ਫ਼ੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਪਰ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦੇ ਚੱਲਦਿਆਂ ਸਿਟੀ ਸਕੈਨ ਅਤੇ ਹੋਰਨਾਂ ਟੈਸਟਾਂ ਦੇ ਲਈ ਉਹ ਫੋਰਟਿਸ ਹਸਪਤਾਲ ਦਾਖ਼ਲ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਲ ਸੰਕਟ' ਦਾ ਹਊਆ ਬਰਕਰਾਰ, 9 ਦਿਨਾਂ ਅੰਦਰ ਬਿਜਲੀ ਦੀ ਮੰਗ 'ਚ ਭਾਰੀ ਗਿਰਾਵਟ
ਇਸ ਦੇ ਨਾਲ ਹੀ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ ਕੋਵਿਡ-19 ਦੇ ਪਾਜ਼ੇਟਿਵ ਕੁੱਲ ਕੇਸ 11318 ਮਿਲੇ ਹਨ, ਜਿਨ੍ਹਾਂ 'ਚੋਂ 10066 ਮਰੀਜ਼ ਠੀਕ ਹੋ ਗਏ ਅਤੇ 1045 ਕੇਸ ਸਰਗਰਮ ਹਨ, ਜਦੋਂ ਕਿ 207 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 'ਬੋਰਡ ਕਲਾਸਾਂ' ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ, ਆਉਂਦੇ ਦਿਨਾਂ 'ਚ ਹੋ ਸਕਦੈ ਵੱਡਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹੇ 'ਚ ਕੋਵਿਡ-19 ਦੇ 120 ਮਰੀਜ਼ ਠੀਕ ਹੋਏ ਹਨ ਅਤੇ 90 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।