ਕੋਵਿਡ-19 ਨੂੰ ਦੇਖਦੇ ਹੋਏ ਸਿਹਤ ਕੇਂਦਰਾਂ ''ਚ ਟੈਲੀ ਮੈਡੀਸਨ ਸੇਵਾਵਾਂ ਸ਼ੁਰੂ : ਬਲਬੀਰ ਸਿੱਧੂ

Friday, Apr 24, 2020 - 07:16 PM (IST)

ਕੋਵਿਡ-19 ਨੂੰ ਦੇਖਦੇ ਹੋਏ ਸਿਹਤ ਕੇਂਦਰਾਂ ''ਚ ਟੈਲੀ ਮੈਡੀਸਨ ਸੇਵਾਵਾਂ ਸ਼ੁਰੂ : ਬਲਬੀਰ ਸਿੱਧੂ

ਜਲੰਧਰ,(ਧਵਨ) : ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 300 ਐੱਚ. ਡਬਲਯੂ. ਸੀਜ਼ (ਸਿਹਤ ਤੇ ਤੰਦਰੁਸਤ) ਕੇਂਦਰ 'ਚ ਟੈਲੀ ਮੈਡੀਸਨ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਕਿ ਗ੍ਰਾਮੀਣ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਖੇ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਹਾਲੀ 'ਚ 4 ਮੈਡੀਕਲ ਅਫਸਰਾਂ ਅਤੇ 1 ਟੈਲੀ ਮੈਡੀਸਨ ਐਗਜ਼ੀਕਿਊਟਿਵ ਨਾਲ ਇਕ ਟੈਲੀ ਮੈਡੀਸਨ ਹਬ ਸਥਾਪਿਤ ਕੀਤਾ ਗਿਆ ਹੈ, ਜਿਸ ਕਾਰਣ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਅਗਲੇ ਪੜਾਅ 'ਚ ਸੂਬੇ 'ਚ ਇਸ ਦਾ ਮੁਲਾਂਕਣ ਕਰਨ ਤੋਂ ਬਾਅਦ ਮੈਡੀਕਲ ਅਫਸਰਾਂ ਦੀ ਗਿਣਤੀ 'ਚ ਵਾਧਾ ਹੋ ਜਾਵੇਗਾ। ਸੂਬੇ 'ਚ ਟੈਲੀ ਮੈਡੀਸਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਈ-ਸੰਜੀਵਨੀ ਟੈਲੀ ਮੈਡੀਸਨ ਐਪਲੀਕੇਸ਼ਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।

ਬਲਬੀਰ ਸਿੱਧੂ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਕਮਿਊਂਨਿਟੀ ਸਿਹਤ ਅਧਿਕਾਰੀ ਸਿਹਤ ਕੇਂਦਰਾਂ 'ਚ ਵੀਡੀਓ ਕਾਲਿੰਗ ਰਾਹੀਂ ਹੱਬ ਦੇ ਮੈਡੀਕਲ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਅਤੇ ਫਿਰ ਸੀ. ਐੱਚ. ਓ. ਮੈਡੀਕਲ ਅਧਿਕਾਰੀ ਨਾਲ ਈ.ਸੰਜੀਵਨੀ ਐਪ ਰਾਹੀਂ ਪ੍ਰਾਪਤ ਨਿਰਦੇਸ਼ਾਂ ਮੁਤਾਬਕ ਰੋਗੀਆਂ ਨੂੰ ਦਵਾਈਆਂ ਦਿੰਦੇ ਹਨ। ਇਨ੍ਹਾਂ ਕੇਂਦਰਾਂ 'ਚ ਵਧੀਆ ਸੇਵਾਵਾਂ ਦੇਣ ਲਈ 27 ਜ਼ਰੂਰੀ ਦਵਾਈਆਂ ਅਤੇ ਡਾਇਗਨੋਸਟਿਕ ਟੈਸਟ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰਾਂ 'ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਲੋਕਾਂ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਦਵਾਈਆਂ ਲੈਣ ਲਈ ਲੰਮੀ ਦੂਰੀ ਦਾ ਰਸਤਾ ਤੈਅ ਨਾ ਕਰਨਾ ਪਏ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਿਵਲ ਸਰਜਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸੂਬੇ ਦੇ ਮੁੱਖ ਦਫਤਰ ਤੋਂ ਇੰਟਰਨੈੱਟ ਡੋਂਗਲ ਪ੍ਰਾਪਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਸੂਬੇ ਭਰ ਦੇ ਸਿਹਤ ਅਤੇ ਤੰਦਰੁਸਤ ਕੇਂਦਰਾਂ 'ਚ ਅਜਿਹੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਹੁਣ ਸੂਬੇ ਭਰ 'ਚ 2022 ਸਿਹਤ ਅਤੇ ਤੰਦਰੁਸਤ ਕੇਂਦਰ ਚਾਲੂ ਕਰ ਦਿੱਤੇ ਗਏ ਹਨ । ਇਨ੍ਹਾਂ ਕੇਂਦਰਾਂ 'ਚ 1582 ਕਮਿਊਨਿਟੀ ਸਿਹਤ ਅਧਿਕਾਰੀ ਪਹਿਲਾਂ ਸਿਹਤ ਸੇਵਾ ਟੀਮਾਂ ਵਲੋਂ ਹੇਠਲੇ ਪੱਧਰ 'ਤੇ ਜੀਵਨ ਜੀ ਰਹੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।


author

Deepak Kumar

Content Editor

Related News