ਪੰਜਾਬ ’ਚ ਦਲਿਤ, ਜਾਟ ਤੇ ਹਿੰਦੂ ’ਚ ਬਣਾਇਆ ਗਿਆ ਸੰਤੁਲਨ
Tuesday, Sep 21, 2021 - 12:19 PM (IST)
ਜਲੰਧਰ (ਧਵਨ) : ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਸੰਕਟ ਹੱਲ ਕਰਦੇ ਹੋਏ ਸੂਬੇ ਵਿਚ ਦਲਿਤ, ਜਾਟ ਅਤੇ ਹਿੰਦੂ ਦਰਮਿਆਨ ਸੰਤੁਲਨ ਕਾਇਮ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਟ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਤਾਂ ਦੂਜੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਹਿੰਦੂ ਭਾਈਚਾਰੇ ਤੋਂ ਹਨ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਨੂੰ ਵੇਖਦਿਆਂ ਤਿੰਨੋਂ ਭਾਈਚਾਰਿਆਂ ਦਰਮਿਆਨ ਸੰਤੁਲਨ ਕਾਇਮ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪਹਿਲਾਂ ਹੀ ਜਾਟ ਨੇਤਾ ਕੋਲ ਹੈ। ਅਜਿਹੀ ਹਾਲਤ ’ਚ ਕਾਂਗਰਸ ਹਾਈਕਮਾਨ ਨੇ ਦਲਿਤ ਦੇ ਹੱਥਾਂ ਵਿਚ ਮੁੱਖ ਮੰਤਰੀ ਦੀ ਕਮਾਨ ਫੜਾ ਦਿੱਤੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਚੰਨੀ ਜਿੱਥੇ ਇਕ ਪਾਸੇ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ ਤਾਂ ਓ. ਪੀ. ਸੋਨੀ ਮਾਝਾ ਖੇਤਰ ਤੋਂ ਹਨ। ਰੰਧਾਵਾ ਵੀ ਮਾਝਾ ਖੇਤਰ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ : ‘ਸਵਾ 3 ਘੰਟੇ ਮੰਥਨ, ਚੰਨੀ ਨੇ ਮੰਤਰੀ ਮੰਡਲ ’ਚ ਕਈ ਫੈਸਲੇ ਅਗਲੀ ਬੈਠਕ ’ਤੇ ਛੱਡੇ’
ਰਾਹੁਲ ਗਾਂਧੀ ਚੰਨੀ ਤੇ ਸੋਨੀ ਨਾਲ ਬੈਠਕ ਕਰ ਕੇ ਲੈਂਦੇ ਰਹੇ ਫੀਡਬੈਕ
ਰਾਹੁਲ ਗਾਂਧੀ ਬੀਤੇ ਦਿਨੀਂ ਚੰਡੀਗੜ੍ਹ ਆਏ ਹੋਏ ਸਨ। ਇਸ ਦੌਰਾਨ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨਾਲ ਬੈਠਕ ਕਰਦੇ ਰਹੇ। ਰਾਹੁਲ ਨੇ ਦੋਵਾਂ ਨੇਤਾਵਾਂ ਨਾਲ ਚੋਣਾਂ ਸਬੰਧੀ ਚਰਚਾ ਕੀਤੀ। ਦੱਸਿਆ ਜਾਂਦਾ ਹੈ ਕਿ ਸੋਨੀ ਨੇ ਰਾਹੁਲ ਗਾਂਧੀ ਦਾ ਉੱਪ ਮੁੱਖ ਮੰਤਰੀ ਅਹੁਦੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਹਿੰਦੂ ਭਾਈਚਾਰੇ ਅੰਦਰ ਚੰਗਾ ਸੰਕੇਤ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਨੇ ਦਿੱਤਾ ਬ੍ਰਹਮ ਮਹਿੰਦਰਾ ਨੂੰ ਝਟਕਾ : ਡਿਪਟੀ ਸੀ. ਐੱਮ. ਦੇ ਵਧਾਈ ਬੋਰਡ ਵੀ ਰਹਿ ਗਏ ਨਾਤੇ ਧੋਤੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ