ਮੈਚ ਦੇਖਣ ਜਾ ਰਹੇ 5 ਕਾਰ ਸਵਾਰ ਨਹਿਰ 'ਚ ਡਿੱਗੇ, ਵਾਲ-ਵਾਲ ਬਚੇ

Sunday, Mar 31, 2019 - 01:10 PM (IST)

ਮੈਚ ਦੇਖਣ ਜਾ ਰਹੇ 5 ਕਾਰ ਸਵਾਰ ਨਹਿਰ 'ਚ ਡਿੱਗੇ, ਵਾਲ-ਵਾਲ ਬਚੇ

ਬਲਾਚੌਰ (ਬੈਂਸ) : ਠੇਰੀ ਸਾਹਿਬ ਗੁਰਦੁਆਰਾ ਨੇੜੇ ਜੰਮੂ ਵਾਸੀ ਕਾਰ 'ਚ ਸਵਾ 5 ਵਿਅਕਤੀ ਦੇ ਕਾਰ ਸਮੇਤ ਨਹਿਰ 'ਚ ਡਿੱਗਣ ਕਾਰਨ ਜ਼ਖਣੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਜੰਮੂ ਸਥਿਤ ਵਾਰਡ ਨੰਬਰ 7 ਵਾਸੀ ਸੁਸ਼ੀਲ ਸੂਦਨ ਫੋਰਡ ਆਈਕੋਨ ਕਾਰ ਚਲਾਕੇ ਜੰਮੂ ਤੋਂ ਮੋਹਾਲੀ ਆਪਣੇ 4 ਸਾਥੀਆਂ ਸਮੇਤ ਆਈ.ਪੀ.ਐੱਲ. ਮੈਚ ਦੇਖਣ ਜਾ ਰਿਹਾ ਸੀ, ਜਿਵੇਂ ਹੀ ਉਨ੍ਹਾਂ ਦੀ ਕਾਰ ਠੇਰੀ ਸਾਹਿਬ ਗੁਰਦੁਆਰੇ ਨੇੜੇ ਮੋੜ 'ਤੇ ਪੁੱਜੀ ਤਾਂ ਕਾਰ ਬੇਕਾਬੂ ਹੋ ਗਈ। ਜਿਸ ਉਪਰੰਤ ਕਾਰਨ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬਿਸਤ ਦੋਆਬ ਨਹਿਰ 'ਚ ਜਾ ਡਿੱਗੀ। 108 ਐਂਬੂਲੈਸ ਦੇ ਡਰਾਈਵਰ ਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਕਾਰ 'ਚੋਂ ਬਾਹਰ ਕੱਢਿਆ। ਕਾਰ ਚਾਲਕ ਸੁਸ਼ੀਲ ਸੂਦਨ (44) ਪੁੱਤਰ ਘਣਸ਼ਾਮ, ਗੋਪਾਲ (26) ਪੁੱਤਰ ਦੇਵ ਰਾਜ, ਸਚਿਨ (31) ਪੁੱਤਰ ਨਰਿੰਦਰ ਨੂੰ ਸਰਕਾਰੀ ਹਸਪਤਾਲ 'ਚ ਤੇ 2 ਹੋਰ ਜ਼ਖਮੀਆਂ ਮੋਹਿਤ (20) ਤੇ ਗੌਤਮ (22) ਨੂੰ ਮਹਿਤਪੁਰ ਉਲੱਦਣੀ ਵਿਖੇ ਗੈਰ-ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਸਭ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਸਾਰੇ ਠੀਕ-ਠਾਕ ਹਨ। 


author

Baljeet Kaur

Content Editor

Related News