ਅਕਾਲੀ ਦਲ ਦਾ ਗੜ੍ਹ ਕਹੇ ਜਾਂਦੇ ਬਲਾਚੌਰ 'ਚ ਹੋਵੇਗੀ ਤਿੱਖੀ ਟੱਕਰ, ਜਾਣੋ ਸੀਟ ਦਾ ਇਤਿਹਾਸ

Friday, Feb 18, 2022 - 06:28 PM (IST)

ਬਲਾਚੌਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-48 ਬਲਚੌਰ ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਕੁੱਲ ਮਿਲਾ ਕੇ ਅਕਾਲੀ ਦਲ ਦਾ ਕਬਜ਼ਾ ਰਿਹਾ। ਸਾਲ 1997 ਤੋਂ ਲੈ ਕੇ 2017 ਤੱਕ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਨੰਦ ਲਾਲ ਨੇ ਇਸ ਸੀਟ 'ਤੇ ਲਗਾਤਾਰ 4 ਵਾਰ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਨੂੰ ਸਿਰਫ ਇਕ ਵਾਰ ਇਥੋਂ ਜਿੱਤ ਹਾਸਲ ਹੋਈ। ਅਕਾਲੀ ਦਲ ਦਾ ਗੜ੍ਹ ਕਹੇ ਜਾਂਦੇ ਇਸ ਹਲਕੇ 'ਚ 2017 ਦੀਆਂ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਦਰਸ਼ਨ ਲਾਲ ਨੇ ਸੰਨ੍ਹ ਲਾਈ ਅਤੇ ਜਿੱਤ ਹਾਸਲ ਕੀਤੀ।

1997
ਸਾਲ 1997 ਦੌਰਾਨ ਅਕਾਲੀ ਦਲ ਦੇ ਨੰਦ ਲਾਲ ਨੇ ਜਿੱਤ ਹਾਸਲ ਕਰਦੇ ਹੋਏ 42403 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਬਹੁਜਨ ਸਮਾਜ ਪਾਰਟੀ ਦੇ ਹਰਗੋਪਾਲ ਸਿੰਘ ਨੂੰ 21881 ਵੋਟਾਂ ਹਾਸਲ ਹੋਈਆਂ। ਇਸ ਦੌਰਾਨ ਵੋਟਾਂ ਦਾ ਫ਼ਰਕ 20522 ਰਿਹਾ।

2002
ਸਾਲ 2002 'ਚ ਵੀ ਇਸ ਸੀਟ 'ਤੇ ਅਕਾਲੀ ਦਲ ਦਾ ਕਬਜ਼ਾ ਰਿਹਾ। ਅਕਾਲੀ ਉਮੀਦਵਾਰ ਨੰਦ ਲਾਲ ਨੇ 33629 ਵੋਟਾਂ ਨਾਲ ਕਾਂਗਰਸ ਦੇ ਰਾਮ ਕਿਸ਼ਨ ਕਟਾਰੀਆ ਨੂੰ ਮਾਤ ਦਿੱਤੀ ਅਤੇ ਕਟਾਰੀਆ ਨੂੰ 10343 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਕਟਾਰੀਆ ਨੂੰ 23286 ਵੋਟਾਂ ਹਾਸਲ ਹੋਈਆਂ। 

2007
ਸਾਲ 2007 'ਚ ਮੁੜ ਜਿੱਤ ਦਾ ਝੰਡਾ ਗੱਡਦੇ ਹੋਏ ਅਕਾਲੀ ਉਮੀਦਵਾਰ ਨੰਦ ਲਾਲ ਨੇ 41206 ਵੋਟਾਂ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਗੱਡਿਆ। ਉਨ੍ਹਾਂ ਨੇ ਕਾਂਗਰਸ ਦੀ ਸੰਤੋਸ਼ ਕੁਮਾਰੀ, ਜਿਨ੍ਹਾਂ ਨੂੰ 40105 ਵੋਟਾਂ ਮਿਲੀਆਂ, ਨੂੰ ਹਰਾ ਦਿੱਤਾ।

2012
ਸਾਲ 2012 ਦੌਰਾਨ ਵੀ ਇਸ ਸੀਟ 'ਤੇ ਅਕਾਲੀ ਦਲ ਨੇ ਜਿੱਤ ਬਰਕਰਾਰ ਰੱਖੀ। ਅਕਾਲੀ ਦਲ ਦੇ ਨੰਦ ਲਾਲ ਨੂੰ 36800 ਵੋਟਾਂ ਹਾਸਲ ਹੋਈਆਂ। ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਸ਼ਿਵ ਰਾਮ ਸਿੰਘ ਨੂੰ 14857 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਬਸਪਾ ਦੇ ਸ਼ਿਵ ਰਾਮ ਸਿੰਘ ਨੂੰ 21943 ਵੋਟਾਂ ਹਾਸਲ ਹੋਈਆਂ। 
ਕਾਂਗਰਸ ਇਸ ਵਾਰ ਤੀਜੇ ਨੰਬਰ 'ਤੇ ਰਹੀ ਜਿਸ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੂੰ 20904 ਵੋਟਾਂ ਪਈਆਂ ਸਨ।

2017
ਸਾਲ 2017 'ਚ ਅਕਾਲੀ ਦਲ ਨੂੰ ਇਸ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੇ ਦਰਸ਼ਨ ਲਾਲ ਨੇ 49558 ਵੋਟਾਂ ਹਾਸਲ ਕਰਦੇ ਹੋਏ ਇਸ ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਲਗਾਤਾਰ ਚਾਰ ਵਾਰ ਜਿੱਤ ਹਾਸਲ ਕਰਨ ਵਾਲੇ ਅਕਾਲੀ ਦਲ ਦੇ ਨੰਦ ਲਾਲ ਨੂੰ 19640 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਨੰਦ ਲਾਲ ਨੂੰ ਇਨ੍ਹਾਂ ਚੋਣਾਂ ਦੌਰਾਨ 29918 ਵੋਟਾਂ ਹਾਸਲ ਹੋਈਆਂ। ਇਸ ਹਲਕੇ ਤੋਂ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਨੂੰ 21656 ਵੋਟਾਂ ਹਾਸਲ ਹੋਈਆਂ।

 PunjabKesari


2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਦਰਸ਼ਨ ਲਾਲ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਤੋਂ ਸੁਨੀਤਾ ਚੌਧਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਸੰਤੋਸ਼ ਕਟਾਰੀਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਵੱਲੋਂ ਦਲਜੀਤ ਸਿੰਘ ਬੈਂਸ ਅਤੇ  ਭਾਰਤੀ ਜਨਤਾ ਪਾਰਟੀ ਵੱਲੋਂ ਅਸ਼ੋਕ ਬਾਠ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਸ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 155145 ਹੈ, ਜਿਨ੍ਹਾਂ 'ਚ 74269 ਪੁਰਸ਼, 80869 ਔਰਤਾਂ ਅਤੇ 7 ਥਰਡ ਜੈਂਡਰ ਹਨ।


Manoj

Content Editor

Related News