ਬਠਿੰਡਾ ’ਚ ਕੱਪੜੇ ਦਾ ਕੰਮ ਕਰਨ ਵਾਲੇ ਦਾ ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ

Wednesday, Apr 20, 2022 - 09:34 PM (IST)

ਬਠਿੰਡਾ ’ਚ ਕੱਪੜੇ ਦਾ ਕੰਮ ਕਰਨ ਵਾਲੇ ਦਾ ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ

ਲੁਧਿਆਣਾ/ਬਠਿੰਡਾ (ਜ. ਬ.)-ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ 'ਚ ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ ਦਾ ਡ੍ਰਾ ਕੱਢਿਆ ਗਿਆ ਜਿਸ ਦਾ ਟਿਕਟ ਨੰਬਰ. ਬੀ-528780 ਜੋ ਬਠਿੰਡਾ ਦੇ ਸਟਾਕਿਸਟ ਰਤਨ ਲਾਟਰੀ ਏਜੰਸੀ ਦੇ ਰਿਟੇਲਰ ਜੀ. ਐੱਸ. ਲਾਟਰੀ ਰਾਮਪੁਰਾਫੂਲ ਲੋਂ ਵੇਚੀ ਗਈ ਟਿਕਟ 'ਚੋਂ ਲੱਗਾ। ਦੂਸਰਾ ਇਨਾਮ 1 ਕਰੋੜ ਰੁਪਏ ਦਾ ਜਿਸ ਦਾ ਟਿਕਟ ਨੰ. ਏ-571965 ਲੁਧਿਆਣਾ ਦੇ ਸਟਾਕਿਸਟ ਗਾਂਧੀ ਬ੍ਰਦਰਜ਼ ਵ੍ਰਲੋਂ ਵੇਚੀ ਗਈ ਟਿਕਟ 'ਚੋਂ ਲੱਗਾ। ਬਠਿੰਡਾ ਦੇ ਮਹਾਰਾਜ ਪਿੰਡ ਦੇ ਕੱਪੜੇ ਦੀ ਦੁਕਾਨ ਕਰਨ ਵਾਲੇ ਰੋਸ਼ਨ ਸਿੰਘ ਨੂੰ ਪਰਮਾਤਮਾ ਨੇ ਛੱਤ ਫਾੜ ਕੇ ਦਿੱਤਾ ਹੈ। ਦਰਅਸਲ, ਰੋਸ਼ਨ ਸਿੰਘ ਦਾ ਢਾਈ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਰਾਤੋ-ਰਾਤ ਕਰੋੜਪਤੀ ਬਣੇ ਰੋਸ਼ਨ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News