ਬੈਠੇ ਬਿਠਾਏ ਹੁਸ਼ਿਆਰਪੁਰ ਦੇ ਸਨਪ੍ਰੀਤ ਦੀ ਬਦਲੀ ਕਿਸਮਤ, ਵਰ੍ਹਿਆ ਪੈਸਿਆਂ ਦਾ ਮੀਂਹ (ਤਸਵੀਰਾਂ)

Saturday, May 18, 2019 - 11:44 AM (IST)

ਬੈਠੇ ਬਿਠਾਏ ਹੁਸ਼ਿਆਰਪੁਰ ਦੇ ਸਨਪ੍ਰੀਤ ਦੀ ਬਦਲੀ ਕਿਸਮਤ, ਵਰ੍ਹਿਆ ਪੈਸਿਆਂ ਦਾ ਮੀਂਹ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਕਹਿੰਦੇ ਨੇ ਭਗਵਾਨ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਅਤੇ ਇਹ ਕਹਾਵਤ ਹੁਸ਼ਿਆਰਪੁਰ ਦੇ ਇਕ ਪਰਿਵਾਰ ਲਈ ਉਸ ਸਮੇਂ ਸੱਚ ਹੋ ਗਈ ਜਦੋਂ ਸੱਚਮੁੱਚ ਉਨ੍ਹਾਂ 'ਤੇ ਪੈਸਿਆਂ ਦਾ ਮੀਂਹ ਵਰ੍ਹ ਗਿਆ। ਇਸ ਵਾਰ ਦੀ ਵਿਸਾਖੀ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਸਨਪ੍ਰੀਤ ਦੇ ਪਰਿਵਾਰ ਲਈ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਈ ਹੈ। ਸਨਪ੍ਰੀਤ ਦਾ ਇਕ ਕਰੋੜ ਦਾ ਵਿਸਾਖੀ ਬੰਪਰ ਲੱਗ ਗਿਆ। ਸਨਪ੍ਰੀਤ ਪੇਸ਼ੇ ਤੋਂ ਫੋਨ ਕਾਰੋਬਾਰੀ ਹੈ ਅਤੇ ਉਸ ਨੇ ਆਪਣੇ ਦੋਸਤਾਂ ਦੇ ਕਹਿਣ 'ਤੇ ਪਹਿਲੀ ਵਾਰ ਲਾਟਰੀ ਪਾਈ ਸੀ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ। ਇਸ ਖਬਰ ਨਾਲ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। 

PunjabKesari
ਸਨਪ੍ਰੀਤ ਨੇ ਦੱਸਿਆ ਕਿ ਉਸ ਨੂੰ ਬੀਤੇ ਦਿਨੀਂ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗੀ ਹੈ, ਜਿਸ ਨੂੰ ਮਨਪ੍ਰੀਤ ਨੇ ਇਕ ਅਣਜਾਣ ਫੋਨ ਸਮਝ ਕੇ ਕਿਸੇ ਦਾ ਮਜ਼ਾਕ ਮਸਝਿਆ ਪਰ ਮਜ਼ਾਕ ਉਸ ਸਮੇਂ ਸੱਚ ਸਾਬਤ ਹੋਇਆ ਜਦੋਂ ਮਨਪ੍ਰੀਤ ਨੇ ਇਸ ਦਾ ਜ਼ਿਕਰ ਆਪਣੇ ਦੋਸਤਾਂ ਨਾਲ ਕੀਤਾ। ਇਸ ਤੋਂ ਬਾਅਦ ਪੇਪਰ ਖੋਜਣ ਤੋਂ ਬਾਅਦ ਜਦੋਂ ਏਜੰਸੀ ਨਾਲ ਗੱਲ ਕੀਤੀ ਗਈ ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਉਸ ਨੂੰ ਪਤਾ ਲੱਗਾ ਕਿ ਸਨਪ੍ਰੀਤ ਪਿਛਲੇ ਕਈ ਦਿਨਾਂ ਤੋਂ ਕਰੋੜਪਤੀ ਬਣ ਚੁੱਕਾ ਸੀ, ਜਿਸ ਨੂੰ ਖੁਦ ਏਜੰਸੀ ਮਾਲਕ ਖੋਜ ਰਹੇ ਸਨ। 

PunjabKesari
ਇਕ ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਸਨਪ੍ਰੀਤ ਦਾ ਪਰਿਵਾਰ ਮਿਠਾਈਆਂ ਵੰਡ ਰਿਹਾ ਹੈ। ਇਕ-ਦੂਜੇ ਨੂੰ ਮਿਠਾਈ ਖੁਆ ਕੇ ਪਰਿਵਾਰ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇਸ ਚਮਤਕਾਰ ਲਈ ਉਹ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ।


author

shivani attri

Content Editor

Related News