ਤਾਲਾਬੰਦੀ ਦੌਰਾਨ ਬਾਘਾਪੁਰਾਣਾ ਰਿਹਾ ਮੁਕੰਮਲ ਤੌਰ ''ਤੇ ਬੰਦ

06/13/2020 11:41:21 AM

ਬਾਘਾਪੁਰਾਣਾ (ਰਾਕੇਸ਼): ਦੋ ਦਿਨਾਂ ਤਾਲਾਬੰਦੀ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸੜਕੀ ਆਵਾਜਾਈ ਸਮੇਤ ਮੁਕੰਮਲ ਬਾਜ਼ਾਰ ਬੰਦ ਰਹੇ ਅਤੇ ਐਤਵਾਰ ਨੂੰ ਵੀ ਬੰਦ ਰਹੇਗਾ। ਅੱਜ ਬਜ਼ਾਰਾਂ ਅੰਦਰ ਰੇਹੜੀਆਂ-ਫੜ੍ਹੀਆਂ ਵੀ ਨਹੀਂ ਲੱਗੀਆਂ ਦਵਾਈਆਂ, ਠੇਕੇ, ਬੀਜ ਡੇਅਰੀਆਂ ਦੀਆਂ ਦੁਕਾਨਾਂ ਨੂੰ ਖੁੱਲ੍ਹ ਸੀ ਪਰ ਕਰਿਆਨੇ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ। ਅੱਜ ਸਵੇਰੇ 8 ਵਜੇ ਤੋਂ ਬਾਅਦ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋਏ ਸਨ ਪਰ ਪੁਲਸ ਨੇ ਬਜ਼ਾਰਾਂ ਅੰਦਰ ਆ ਕੇ ਬਾਜ਼ਾਰ ਬੰਦ  ਕਰਵਾ ਦਿੱਤੇ। ਦੁਕਾਨਦਾਰਾਂ ਨੂੰ ਇਹ ਉਮੀਦ ਸੀ ਕਿ ਅੱਜ ਰੋਜ਼ ਦੀ ਤਰ੍ਹਾਂ ਦੁਕਾਨਾਂ ਖੁੱਲ੍ਹਣਗੀਆਂ ਪਰ ਸਮੇਂ ਤੇ ਆ ਕੇ ਪੁਲਸ ਨੇ ਕੋਈ ਕਾਰੋਬਾਰ ਨਹੀਂ ਖੁੱਲ੍ਹਣ ਦਿੱਤਾ।  ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਅਧਿਕਾਰੀਆਂ ਦੇ ਮਿਲੇ ਹੁਕਮਾਂ ਤੋਂ ਬਾਅਦ  ਦੋ ਦਿਨਾਂ ਲਈ ਬਾਜ਼ਾਰ ਬੰਦ ਰੱਖੇ ਗਏ ਹਨ। ਇਸ ਲਈ ਲੋਕ ਸੜਕਾਂ ਤੇ ਆਵਾਜਾਈ ਨਾ ਕਰਨ ਅਤੇ ਮੂੰਹ ਤੇ ਮਾਸਕ ਜ਼ਰੂਰ ਲਾਉਣ ਬੰਦ ਦੌਰਾਨ ਬੱਸ ਸਟੈਂਡ ਤੇ ਵੀ ਸੁੰਨਸਨ ਬਣੀ ਰਹੀ ਅਤੇ ਕੋਈ ਬੱਸ ਨਹੀਂ ਆਈ।


Shyna

Content Editor

Related News