ਆੜ੍ਹਤੀਆਂ ਨੇ ਤੀਸਰੇ ਦਿਨ ਵੀ ਐੱਸ.ਡੀ.ਐੱਮ. ਦਫ਼ਤਰ ਅੱਗੇ ਕਾਲੇ ਬਿੱਲਾਂ ਖ਼ਿਲਾਫ਼ ਦਿੱਤਾ ਧਰਨਾ

10/01/2020 12:36:29 PM

ਬਾਘਾ ਪੁਰਾਣਾ (ਰਾਕੇਸ਼): ਆੜ੍ਹਤੀ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਨਾ ਦੀ ਅਗਵਾਈ 'ਚ ਅੱਜ ਤੀਸਰੇ ਦਿਨ ਐੱਸ.ਡੀ.ਐੱਮ ਦਫ਼ਤਰ ਅੱਗੇ ਕਾਲੇ ਝੰਡਿਆਂ ਨਾਲ ਧਰਨਾ ਦਿੱਤਾ ਗਿਆ ਅਤੇ ਬਜ਼ਾਰਾਂ 'ਚ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਧਰਨੇ 'ਚ ਗੁਰਪ੍ਰੀਤ ਸਿੰਘ ਨੱੱਥੂਵਾਲਾ, ਨੰਦ ਪਾਲ ਗਰਗ, ਸਤੀਸ਼ ਗਰਗ, ਸਜੀਵ ਮਿੱਤਲ, ਅਸ਼ੋਕ ਜਿੰਦਲ, ਸੰਜੂ ਮਿੱਤਲ, ਜਸਵੰਤ ਸਿੰਘ, ਕਰਨੈਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅੰਬਾਨੀ ਅੰਡਾਨੀ ਘਰਾਣਿਆਂ ਦੇ ਹਵਾਲੇ ਕਰਨ ਲਈ ਆਰਡੀਨੈਂਸ ਬਿੱਲ ਪਾਸ ਕਰਕੇ ਇਕ ਵੱਡਾ ਧੋਖਾ ਕੀਤਾ ਹੈ। ਪਰ ਪੰਜਾਬ ਦਾ ਕਿਸਾਨ ਆੜ੍ਹਤੀ ਮਜਦੂਰ ਮੋਦੀ ਦੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾਂ ਤੇ ਆਪਣੇ ਸੰਘਰਸ਼ ਨੂੰ ਜਾਰੀ ਰੱਖੇਗਾ। 

ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ

ਉਨ੍ਹਾਂ ਨੇ ਕਿਹਾ ਕਿ ਮੰਡੀਆਂ ਅੰਦਰ ਆੜ੍ਹਤੀਏ ਕੇਂਦਰ ਖਰੀਦ ਏਜੰਸੀਆਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਜਿਥੇ ਵੀ ਐੱਫ਼.ਸੀ.ਆਈ. ਦੀ ਖਰੀਦ ਹੋਵੇਗੀ ਉਥੇ ਝੋਨਾ ਨਹੀਂ ਵੇਚਿਆ ਜਾਵੇਗਾ। ਆੜ੍ਹਤੀਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਆੜ੍ਹਤੀ, ਮਜ਼ਦੂਰ ਆਰਡੀਨੈਂਸ ਬਿੱਲ ਦੇ ਖ਼ਿਲਾਫ਼ ਇਕ ਮੰਚ 'ਤੇ ਇਕੱਠਾ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਮੋਦੀ ਸਰਕਾਰ ਕਿਸਾਨਾਂ ਅੱਗੇ ਝੁਕ ਨਹੀਂ ਜਾਂਦੀ। ਆੜ੍ਹਤੀਆਂ ਨੇ ਕਿਹਾ ਕਿ ਜ਼ਮੀਨ ਲੋਟੂ ਘਿਰਾਣਿਆਂ ਖ਼ਿਲਾਫ਼ ਕਿਸਾਨਾਂ ਆੜ੍ਹਤੀਆਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਰਿਲਾਇੰਸ ਪੈਟਰੋਲ ਅਤੇ ਜਿਓ ਸਿਮਾਂ ਦਾ ਬਾਈਕਾਟ ਕਰਕੇ ਇਕ ਵੱਡਾ ਫ਼ੈਸਲਾ ਐਲਾਨਿਆਂ ਹੈ। ਕਿਉਂਕਿ ਜਦੋਂ ਪੰਜਾਬ ਦੀ ਜਨਤਾ ਨੇ ਇਨ੍ਹਾਂ ਘਿਰਾਣਿਆਂ ਨਾਲ ਕੋਈ ਸਾਂਝ ਹੀ ਨਹੀਂ ਰੱਖਣੀ ਤਾਂ ਫਿਰ ਇੰਨਾਂ ਦੀ ਹੱਟੀ 'ਤੇ ਜਾਣਾ ਵੀ ਬੰਦ ਕਰ ਦਿੱਤਾ ਹੈ। ਧਰਨੇ 'ਚ ਅਰਜੀ ਨਵੀਸਾਂ, ਵਕੀਲਾਂ, ਅਸ਼ਟਾਮ ਫਰੋਸ਼ਾ ਨੇ ਵੀ ਸਮਰਥਨ ਕੀਤਾ। ਇਸ ਮੌਕੇ ਸੁਜਨ ਸਿੰਘ, ਬਿੱਲੂ, ਅਵਤਾਰ ਸਿੰਘ ਸੰਘਾ, ਸੁਰੇਸ਼ ਗੋਇਲ, ਮਨਮੋਹਨ ਸਿੰਘ ਘੋਲੀਆ ਅਤੇ ਹੋਰ ਸ਼ਾਮਲ ਸਨ।   

ਇਹ ਵੀ ਪੜ੍ਹੋ :ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ


Baljeet Kaur

Content Editor

Related News