ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

Sunday, Mar 28, 2021 - 10:49 AM (IST)

ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

ਕਪੂਰਥਲਾ (ਸੋਨੂੰ)— ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਸਿਟੀ ਕਲੱਬ ’ਚ ਉਸ ਸਮੇਂ ਭਜਦੌੜ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਥੇ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਸਿਟੀ ਕਲੱਬ ਦੇ ਇੰਡੋਰ ਗਰਾਊਂਡ ’ਚ ਆਪਣੇ ਸਾਥੀ ਦੇ ਨਾਲ ਬੈਡਮਿੰੰਟਨ ਖੇਡ ਰਿਹਾ ਸੀ ਕਿ ਅਚਾਨਕ ਦਰਦ ਹੋਣ ਦੇ ਚਲਦਿਆਂ ਖੇਡਦੇ-ਖੇਡਦੇ ਇੰਡੋਰ ਗਰਾਊਂਡ ਦੇ ਇਕ ਸਾਈਡ ’ਤੇ ਆ ਕੇ ਬੈਠ ਗਿਆ ਅਤੇ ਕੁਝ ਹੀ ਮਿੰਟਾਂ ’ਚ ਬੈਠੇ-ਬੈਠੇ ਹੇਠਾਂ ਡਿੱਗ ਗਿਆ। ਉਕਤ ਵਿਅਕਤੀ ਦੀ ਕੁਝ ਹੀ ਮਿੰਟਾਂ ’ਚ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਰਿਸ਼ੀ ਸੂਦ ਦੇ ਰੂਪ ’ਚ ਹੋਈ ਹੈ। 

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

PunjabKesari

ਦੂਜੇ ਪਾਸੇ ਇਹ ਸਾਰੀ ਘਟਨਾ ਇੰਡੋਰ ਗਰਾਊਂਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਇਸ ਘਟਨਾ ਸਬੰਧੀ ਕਲੱਬ ’ਚ ਕੁਕ ਦਾ ਕੰਮ ਰਨ ਵਾਲੇ ਮੋਹਨ ਸਿੰਘ ਨੇ ਦੱਸਿਆ ਕਿ ਮਿ੍ਰਤਕ ਰਿਸ਼ੀ ਸੂਦ ਹਰ ਰੋਜ਼ ਕਲੱਬ ’ਚ ਆਉਂਦੇ ਸਨ। ਸ਼ਨੀਵਾਰ ਵੀ ਰੋਜ਼ਾਨਾ ਵਾਂਗ ਉਥੇ ਆਏ ਸਨ ਅਤੇ ਗਰਾਊਂਡ ’ਚ ਬੈਡਮਿੰਟਨ ਖੇਡਦੇ ਸਮੇਂ ਬੈਠ ਗਏ ਅਤੇ ਕੁਝ ਹੀ ਮਿੰਟਾਂ ’ਚ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News