ਪੰਜਾਬ ਦੇ 90 ਫੀਸਦੀ ਪਰਿਵਾਰ 300 ਯੂਨਿਟ ਫਰੀ ਬਿਜਲੀ ਦਾ ਲਾਭ ਲੈ ਰਹੇ : ਵਿੱਤ ਮੰਤਰੀ
Wednesday, Mar 26, 2025 - 11:29 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਸਵੇਰੇ 11 ਵਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਾਲ 2025-26 ਲਈ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 90 ਫੀਸਦੀ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ। ਜਿਸ ਨਾਲ ਪਰਿਵਾਰਾਂ 'ਤੇ ਆਰਥਿਕ ਬੋਝ ਘਟਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸਭ ਲਈ ਸਿਹਤ ਸੰਬਾਲ ਸਹੂਲਤ ਲਈ ਰਸਾਈ ਯਕੀਨੀ ਬਣਾਇਆ ਹੈ ਜਿਸ ਦੇ ਫਸਲਰੂਪ 3 ਕਰੋੜ ਤੋਂ ਵੱਧ ਦੇ ਲੋਕਾਂ ਨੇ ਮੁਫਤ ਅਤੇ ਮਿਆੜੀ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਹੈ ।