ਬਾਦਲਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਦਾ SADD ਨੇ ਕੀਤਾ ਸਮਰਥਨ

Tuesday, Dec 10, 2019 - 03:30 PM (IST)

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦਿੱਲੀ (ਐੱਸ.ਏ.ਡੀ.ਡੀ.) ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਆਦੇਸ਼ ਨੂੰ ਭਰਪੂਰ ਸਮਰਥਨ ਦਿੱਤਾ, ਜਿਸ 'ਚ ਬਾਦਲਾਂ ਦੇ ਗੈਂਗਸਟਰਾਂ ਨਾਲ ਸੰਬੰਧਾਂ ਦੀ ਜਾਂਚ ਲਈ ਕਿਹਾ ਗਿਆ ਹੈ। ਬਾਦਲਾਂ ਵਲੋਂ ਜਾਂਚ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਪ੍ਰਤੀਕਿਰਿਆ ਦਿਖਾਈ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਅਕਾਲੀ-ਅਪਰਾਧੀ ਗਠਜੋੜ ਦੀ ਸਹੀ ਜਾਂਚ ਦਾ ਆਦੇਸ਼ ਦਿੱਤਾ ਹੈ। ਇਹ ਕਦਮ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾਵਾਂ ਦੀ ਅਪਰਾਧੀਆਂ/ਗੈਂਗਸਟਰਾਂ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ।
 

ਬਦਮਾਸ਼ਾਂ ਅਤੇ ਡਰੱਗ ਮਾਫੀਆ ਦੇ ਗੌਡਫਾਦਰ ਹਨ ਬਾਦਲ
ਐੱਸ.ਏ.ਡੀ.ਡੀ. ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਦੱਸਿਆ,''ਬਾਦਲ ਪੰਜਾਬ 'ਚ ਸਰਗਰਮ ਸਾਰੇ ਅਪਰਾਧਕ ਧਿਰਾਂ, ਬਦਮਾਸ਼ਾਂ ਅਤੇ ਡਰੱਗ ਮਾਫੀਆ ਦੇ ਗੌਡਫਾਦਰ ਹਨ।'' ਸਰਨਾ ਨੇ ਕਿਹਾ,''ਪੰਜਾਬ ਦੇ ਵਿਕਾਸ ਨੂੰ ਰੋਕਣ ਵਾਲੇ, ਕਾਰੋਬਾਰੀ ਮੁਕਾਬਲੇਬਾਜ਼ ਨੂੰ ਮਾਰਨ ਵਾਲੇ ਅਤੇ ਰਾਜ ਨੂੰ ਮਾਫੀਆ ਦਾ ਗੜ੍ਹ ਬਣਾਉਣ ਵਾਲੇ ਅਪਰਾਧਕ ਗਠਜੋੜ ਦੀ ਜਾਂਚ ਲਈ ਅਸੀਂ ਕੈਪਟਨ ਸਿੰਘ ਦਾ ਪੂਰਾ ਸਮਰਥਨ ਕਰਦੇ ਹਾਂ। ਇਹ ਜਾਂਚ ਲੰਬੇ ਸਮੇਂ ਤੋਂ ਪੈਂਡਿੰਗ ਹੈ। ਅਸੀਂ ਦਿਲੋਂ ਇਸ ਦਾ ਸਵਾਗਤ ਕਰਦੇ ਹਾਂ।''
 

ਮਨਜਿੰਦਰ ਸਿੰਘ ਸਿਰਸਾ ਮੁੱਖ ਠੱਗ
ਸਰਨਾ ਨੇ ਕਿਹਾ,''ਬਾਦਲਾਂ ਨੇ ਐੱਸ.ਜੀ.ਪੀ.ਸੀ. (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਡੀ.ਐੱਸ.ਜੀ.ਐੱਮ.ਸੀ. (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) 'ਚ ਜ਼ਮੀਨ 'ਤੇ ਕਬਜ਼ਾ ਕਰਨ ਵਾਲੇ ਅਤੇ ਡਰੱਗ ਮਾਫੀਆ ਦੀ ਘੁਸਪੈਠ ਕਰਵਾ ਰੱਖੀ ਹੈ, ਜਿਵੇਂ ਕਿ ਦਿੱਲੀ 'ਚ ਉਦਾਹਰਣ ਵਜੋਂ ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਦਾ ਮੁੱਖ ਠੱਗ ਹੈ, ਜੋ ਗੁਰਦੁਆਰਾ ਜਾਇਦਾਦਾਂ ਅਤੇ ਸਰੋਤਾਂ ਨੂੰ ਆਪਣੇ ਮਾਲਕਾਂ ਦੇ ਆਦੇਸ਼ 'ਤੇ ਜੰਮ ਕੇ ਲੁੱਟ ਰਿਹਾ ਹੈ।''
 

ਵਿਦੇਸ਼ ਤੱਕ ਫੈਲੇ ਬਾਦਲਾਂ ਦੇ ਅਪਰਾਧਕ ਨੈੱਟਵਰਕ
ਸਰਨਾ ਨੇ ਸੁਝਾਅ ਦਿੱਤਾ,''ਪੰਜਾਬ ਦੇ ਡੀ.ਜੀ.ਪੀ. ਨੂੰ ਸਿਰਸਾ ਤੋਂ ਲਗਾਤਾਰ ਪੁੱਛ-ਗਿੱਛ ਯਕੀਨੀ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਬਾਦਲਾਂ ਦੇ ਪੰਜਾਬ ਤੋਂ ਬਾਹਰ ਵਿਦੇਸ਼ ਤੱਕ ਫੈਲੇ ਬਾਦਲਾਂ ਦੇ ਅਪਰਾਧਕ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਸਿਰਸਾ ਪੰਜਾਬ ਪੁਲਸ ਨੂੰ ਬਾਦਲਾਂ ਦੇ ਅਪਰਾਧਕ ਨੈੱਟਵਰਕ ਲੈ ਕੇ ਅਹਿਮ ਸੁਰਾਗ ਦੇ ਸਕਦਾ ਹੈ।''
 

ਬਾਦਲਾਂ ਦੇ ਮੱਥੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਲੰਕ
ਸਰਨਾ ਨੇ ਯਾਦ ਦਿਵਾਇਆ,''ਕਿਵੇਂ ਬਾਦਲਾਂ ਨੇ ਅਪਰਾਧਕ ਸੱਤਾ ਦੇ ਨਸ਼ੇ 'ਚ ਪੰਜਾਬ 'ਚ ਆਪਣੀ ਨੱਕ ਦੇ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਿੱਤੀ। ਇਹ ਉਹੀ ਨਸ਼ਾ ਸੀ, ਜਿਸ ਦੇ ਅਸਰ ਨੇ ਉਨ੍ਹਾਂ ਨੂੰ ਬੇਅਦਬੀ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਸਿੱਖਾਂ 'ਤੇ ਗੋਲੀ ਚਲਾਉਣ ਲਈ ਉਤਸ਼ਾਹਤ ਕੀਤਾ। ਇਸੇ ਅਪਰਾਧਕ ਸੱਤਾ ਦਾ ਹੱਥ ਪਿੱਠ 'ਤੇ ਹੋਣ ਕਾਰਨ ਉਨ੍ਹਾਂ ਨੇ ਐੱਸ.ਜੀ.ਪੀ.ਸੀ. ਅਤੇ ਡੀ.ਐੱਸ.ਜੀ.ਐੱਮ.ਸੀ. ਤੋਂ ਹਟਣ ਤੋਂ ਇਨਕਾਰ ਕਰ ਦਿੱਤਾ। ਇਸ ਸੱਚਾਈ ਦੇ ਬਾਵਜੂਦ ਉਨ੍ਹਾਂ ਦੇ ਮੱਥੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਲੰਕ ਲੱਗਾ ਹੈ।''


DIsha

Content Editor

Related News