ਬਾਦਲ ਪਰਿਵਾਰ ’ਤੇ ਫਿਰ ਖੁੱਲ੍ਹ ਕੇ ਵਰ੍ਹੇ ਢੀਂਡਸਾ, ਕਿਹਾ ਜਦੋਂ ਤਕ ਜਿਊਂਦਾ ਹਾਂ ਨਹੀਂ ਕਰਾਂਗਾ ਸਮਝੌਤਾ

04/04/2021 7:32:32 PM

ਸੰਗਰੂਰ (ਸਿੰਗਲਾ): ਕਿਸਾਨ ਸੰਘਰਸ਼ ਦੀ ਸਫ਼ਲਤਾ ਲਈ ਕੀਤੀ ਅਰਦਾਸ ਉਪਰੰਤ ਵਿਸਾਲ ਇੱਕਠ ਨੂੰ ਸੰਬੋਧਨ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਪੰਥ ਹਿਤੈਸ਼ੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਸਾਂਝਾ ਮੁਹਾਜ ਉਸਾਰਨ ਦਾ ਸੱਦਾ ਦਿੱਤਾ ਹੈ। ਸ਼ੋ੍ਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਦੀ ਪ੍ਰਧਾਨਗੀ ਹੇਠ ਹੋਈ ਪਲੇਠੀ ਕਾਨਫਰੰਸ ਵਿੱਚ ਵਰਕਰ ਰਿਕਾਰਡਤੋੜ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਹਿਲਾਂ ਕੋਰੋਨਾ ਤੇ ਫਿਰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਅੰਦੋਲਨ ਲਈ ਕਿਸਾਨੀ ਝੰਡੇ ਹੇਠ ਡੱਟਵਾਂ ਸਹਿਯੋਗ ਦੇਣ ਕਰਕੇ ਪਾਰਟੀ ਦੀਆਂ ਸਰਗਰਮੀਆਂ ਬੰਦ ਕੀਤੀਆਂ ਸਨ। ਫਿਰ ਵੀ ਸਿੱਖ ਜਗਤ ਦੇ ਮਨਾਂ ਅੰਦਰ ਸਮੋਈ ਅਕਾਲੀ ਵਿਚਾਰਧਾਰਾ ਸਦਕਾ ਸ਼ੋ੍ਮਣੀ ਅਕਾਲੀ ਦਲ ਡੈਮੋਕਰੇਟਿਕ ਨਾਲ ਵੱਖ-ਵੱਖ ਵਰਗਾਂ ਦੇ ਲੋਕ ਜੁੜਦੇ ਰਹੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਬਾਦਲ ਦਲ ਨੂੰ ਦੇਸ਼ ਭਰ ਅੰਦਰ ਰੋਹ ਤੇ ਰੋਸ ਭਰੇ ਢੰਗ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਦਲ ਪਰਿਵਾਰ ਨੇ ਪੰਥ ਤੇ ਪੰਜਾਬ ਨਾਲ ਵੱਡਾ ਧ੍ਰੋਹ ਕੀਤਾ ਹੈ। ਪੰਥਕ ਏਜੰਡਿਆਂ ਤੋਂ ਪਾਸਾ ਵੱਟ ਕੇ ਸੁਖਬੀਰ ਬਾਦਲ ਨੇ ਕੌਮ ਦੀ ਜ਼ਬਰਦਸਤ ਤਾਕਤ ਨੂੰ ਬੇਹੱਦ ਕਮਜੋਰ ਕਰ ਦਿੱਤਾ ਹੈ।ਢੀਂਡਸਾ ਨੇ ਜੋਸ਼ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਸੰਗਤ ਨਾਲ ਵਆਦਾ ਕਰਦੇ ਹਨ ਕਿ ਜਦੋਂ ਤੱਕ ਜਿਊਂਦਾ ਰਹਾਂਗਾ ਬਾਦਲਾਂ ਨਾਲ ਸਮਝੌਤਾ ਨਹੀਂ ਕਰਾਂਗਾ। ਕਾਂਗਰਸ ਪਾਰਟੀ ਦੀ ਤਿੱਖੀ ਅਲੋਚਨਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਫੇਲ੍ਹ ਸਾਬਤ ਹੋਈ ਹੈ। ਰਾਜ ਦਾ ਹਰ ਵਰਗ ਸੜਕਾਂ ਦੇ ਉੱਪਰ ਹੈ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

ਰਾਜ ਅੰਦਰ ਭ੍ਰਿਸ਼ਟਾਟਾਚਾਰ, ਮਹਿੰਗਾਈ, ਬੇਰੁਜਗਾਰੀ, ਕੁਸ਼ਾਸਨ ਤੇ ਬੇਇਨਸਾਫ਼ੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਬਾਦਲਾਂ ਦੀ ਟਰਾਂਸਪੋਰਟ ਜਿਉਂ ਦੀ ਤਿਓ ਹੈ, ਕੇਬਲ ਮਾਫੀਆ, ਰੇਤ ਮਾਫੀਆ ਤੇ ਹੋਰ ਭ੍ਰਿਸ਼ਟ ਘਾਲੇਮਾਲੇ ਜਾਰੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਅਜੇ ਤੱਕ ਛੋਹਿਆ ਵੀ ਨਹੀਂ ਗਿਆ। ਕਿਸਾਨਾਂ ਦੇ ਸੰਘਰਸ਼ ਲਈ ਸ੍ਰੀ ਪਦਮ ਵਿਭੂਸਨ ਐਵਾਰਡ ਵਾਪਸ ਕਰਨ ਵਾਲੇ ਆਗੂ ਢੀਂਡਸਾ ਨੇ ਖੇਤੀ ਕਾਨੂੰਨਾਂ ਉੱਪਰ ਭਾਜਪਾ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਖੇਤੀ ਕਾਨੂੰਨਾਂ ਅੰਦਰ ਬੁਨਿਆਦੀ ਖਾਮੀਆਂ ਕਬੂਲ ਕਰਨ ਦੇ ਬਾਵਜੂਦ ਗਲਤੀ ਮੰਨਣ ਲਈ ਹੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੋਹ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ।

PunjabKesari

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ

ਸਾਬਕਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਉੱਪਰ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਮਾਅਰਕੇਬਾਜੀ ਵਾਲੀਆਂ ਤਕਰੀਰਾਂ ਨੂੰ ਹੁਣ ਲੋਕ ਜਾਣ ਚੁੱਕੇ ਹਨ। ਹਕੀਕੀ ਸਿਆਸਤ ਦਾ ਪਤਾ ਪਿੰਡਾਂ ਦੀਆਂ ਸੱਥਾਂ ਤੇ ਆਮ ਲੋਕਾਂ ਦੀਆਂ ਗੱਲਬਾਤਾਂ ਤੋਂ ਲੱਗਦਾ ਹੈ। ਆਮ ਜਨਤਾ ਦੀਆਂ ਗੱਲਬਾਤਾਂ ਤੋਂ ਸਹਿਜੇ ਹੀ ਪਤਾ ਲੱਗ ਚੁੱਕਾ ਹੈ ਕਿ ਹਵਾ ਦਾ ਰੁੱਖ ਕੈਪਟਨ ਤੇ ਬਾਦਲਾਂ ਦੇ ਖਿਲਾਫ਼ ਹੈ। ਸ੍ਰ ਢੀਂਡਸਾ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆਪਣੇ ਸਵਾਰਥਾਂ ਦੀ ਖਾਤਰ ਕਿਸਾਨੀ ਦੀ ਬਲੀ ਦੇਣ ਵਾਲੇ ਪੰਜਾਬ ਦੇ ਆਗੂਆਂ ਬਾਰੇ ਚੰਗੀ ਤ੍ਹਰਾਂ ਜਾਣ ਚੁੱਕੇ ਹਨ। ’

ਇਹ ਵੀ ਪੜ੍ਹੋ:   ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ

’ ਬਾਦਲ ਭਜਾਓ-ਅਕਾਲੀ ਦਲ ਬਚਾਓ , ਕਾਂਗਰਸ ਭਜਾਓ- ਪੰਜਾਬ ਬਚਾਓ, ਦੇ ਨਾਅਰਿਆਂ ਨਾਲ ਸ਼ੁਰੂ ਹੋਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਡੈਮੋਕਰੇਟਿਕ ਦਿਨੋ ਦਿਨ ਮਜ਼ਬੂਤੀ ਵੱਲ ਵਧ ਰਿਹਾ ਹੈ, ਅਕਾਲੀ ਕੇਡਰ ਨੂੰ ਸਰਗਰਮ ਕਰਕੇ ਮੁੜ ਅਕਾਲੀ ਦਲ ਨੂੰ ਪੰਜਾਬੀਆਂ ਦੀ ਮਜਬੂਤ ਧਿਰ ਬਣਾਵਾਂਗੇ। ਇਸ ਮੌਕੇ ਅਬਦੁਲ ਗੁਫਾਰ ਸਾਬਕਾ ਮੰਤਰੀ, ਸੁਖਵੰਤ ਸਿੰਘ ਸਰਾਓ, ਅਜੀਤ ਸਿੰਘ ਚੰਦੂਰਾਈਆਂ, ਹਰਦੇਵ ਸਿੰਘ ਰੋਗਲਾ ਸ਼ੋ੍ਮਣੀ ਕਮੇਟੀ ਮੈਂਬਰ, ਮਲਕੀਤ ਸਿੰਘ ਚੰਗਾਲ ਜਿਲ੍ਹਾ ਪ੍ਰਧਾਨ ਐਸੀ ਵਿੰਗ, ਮਹੁੰਮਦ ਤੂਫੈਲ, ਪਿ੍ਤਪਾਲ ਸਿੰਘ ਹਾਂਡਾ,ਰਣਧੀਰ ਸਿੰਘ ਸਮੂਰਾਂ,ਸਤਿਗੁਰ ਸਿੰਘ ਨਮੋਲ, ਗੁਰਤੇਜ ਸਿੰਘ ਝਨੇੜੀ, ਵਿਜੈ ਸਾਹਨੀ, ਮਨਿੰਦਰ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਬੁੱਗਰ,ਜਸਵਿੰਦਰ ਸਿੰਘ ਪਿ੍ੰਸ ਆਦਿ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

 


Shyna

Content Editor

Related News